28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਹਾਈਟੈਕ ਨਾਕਾਬੰਦੀ ਨਾਲ ਮੁਹਾਲੀ ਪੁਲਿਸ ਅਲਰਟ, ਐਂਟਰੀ ਪੁਆਇੰਟਾਂ ’ਤੇ ਸੈਟੇਲਾਈਟ ਕੈਮਰਿਆਂ ਰਾਹੀਂ ਨਿਗਰਾਨੀ

ਮੁਹਾਲੀ, 20 ਜੂਨ - ਚੰਡੀਗੜ੍ਹ ਵਿਚ ਬੀਤੇ ਦਿਨੀਂ ਵਾਪਰੇ ਕਤਲਕਾਂਡ ਤੋਂ ਬਾਅਦ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ’ਚ ਆ ਗਈ ਹੈ। ਇਕ ਇਨਪੁੱਟ ਦੇ ਆਧਾਰ ’ਤੇ ਪੁਲਿਸ ਵਲੋਂ ਅੱਜ ਚੰਡੀਗੜ੍ਹ-ਮੁਹਾਲੀ...

Ad Position 21
No active advertisement
ਅਜੀਤ ਡੈਸਕ 20-06-2026

ਮੁਹਾਲੀ, 20 ਜੂਨ - ਚੰਡੀਗੜ੍ਹ ਵਿਚ ਬੀਤੇ ਦਿਨੀਂ ਵਾਪਰੇ ਕਤਲਕਾਂਡ ਤੋਂ ਬਾਅਦ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ’ਚ ਆ ਗਈ ਹੈ। ਇਕ ਇਨਪੁੱਟ ਦੇ ਆਧਾਰ ’ਤੇ ਪੁਲਿਸ ਵਲੋਂ ਅੱਜ ਚੰਡੀਗੜ੍ਹ-ਮੁਹਾਲੀ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਵਿਸ਼ੇਸ਼ ਹਾਈਟੈਕ ਨਾਕਾਬੰਦੀ ਕੀਤੀ ਗਈ।
ਡੀਐਸਪੀ ਹੈੱਡਕੁਆਰਟਰ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਨਾਕਿਆਂ ’ਤੇ ਸੈਟੇਲਾਈਟ ਨਾਲ ਕਨੈਕਟਡ ਵਿਸ਼ੇਸ਼ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦੀ ਲਾਈਵ ਫੀਡ ਪੁਲਿਸ ਹੈੱਡਕੁਆਰਟਰ ਤੱਕ ਪਹੁੰਚ ਰਹੀ ਹੈ। ਇਸ ਦੇ ਨਾਲ ਹੀ ਵਾਹਨਾਂ ਦੇ ਚਲਾਨਾਂ ਲਈ ਇਲੈਕਟ੍ਰਾਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਨਾਕਿਆਂ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਏ.ਕੇ.-47 ਹਥਿਆਰ ਵੀ ਮੁਹੱਈਆ ਕਰਵਾਏ ਗਏ ਹਨ। ਪੁਲਿਸ ਅਨੁਸਾਰ ਚੰਡੀਗੜ੍ਹ ਕਤਲਕਾਂਡ ਵਿਚ ਆਧੁਨਿਕ ਹਥਿਆਰ ਦੇ ਇਸਤੇਮਾਲ ਨੂੰ ਵੇਖਦਿਆਂ ਇਹ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ।
ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ, ਸ਼ੱਕੀ ਵਿਅਕਤੀਆਂ ’ਤੇ ਨਿਗਰਾਨੀ ਅਤੇ ਐਂਟਰੀ ਪੁਆਇੰਟਾਂ ’ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਮਿੱਟੀ ਨਾਲ ਭਰਿਆ ਟਰੱਕ ਪਲਟਿਆ, ਬਿਜਲੀ ਬੰਦ ਅਗਲੀ ਖ਼ਬਰ ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ
Ad Position 24