28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਕੌਮਾਂਤਰੀ ਅਟਾਰੀ ਸਰਹੱਦ 'ਤੇ ਮਨਾਇਆ 12ਵਾਂ ਕੌਮਾਂਤਰੀ ਯੋਗ ਦਿਵਸ

ਅਟਾਰੀ, (ਅੰਮ੍ਰਿਤਸਰ) 21 ਜੂਨ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ 'ਤੇ ਸਥਿਤ ਜੇਸੀਪੀ ਵਿਖੇ ਅੰਤਰਰਾਸ਼ਟਰੀ ਯੋਗ...

Ad Position 21
No active advertisement
ਅਜੀਤ ਡੈਸਕ 21-06-2026

ਅਟਾਰੀ, (ਅੰਮ੍ਰਿਤਸਰ) 21 ਜੂਨ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ 'ਤੇ ਸਥਿਤ ਜੇਸੀਪੀ ਵਿਖੇ 12ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਯੋਗ ਮਾਹਿਰ ਅਟਾਰੀ ਬਾਰਡਰ 'ਤੇ ਤੜਕਸਾਰ ਹੀ ਪਹੁੰਚ ਗਏ ਸਨ। ਇਸ ਮੌਕੇ ਆਈਜੀ ਅਤੁਲ ਫੁਲਜਲੇ ਜਲੰਧਰ, ਡੀਆਈਜੀ ਕੰਵਲਜੀਤ ਸਿੰਘ, ਡੀਆਈਜੀ ਐਸਐਸ ਚੰਦੇਲ, ਡੀਆਈਜੀ ਐਚ.ਐਨ. ਜੋਸ਼ੀ, ਕਮਾਂਡੈਂਟ ਪਰਮਿੰਦਰ ਸਿੰਘ, ਕਮਾਂਡੈਂਟ ਅਮਰਦੀਪ ਸਿੰਘ, ਡੀਸੀ ਬੀਐਸਐਫ ਆਰ ਸਿੰਘ ਖਾਸਾ, ਕਮਾਂਡੈਂਟ ਵਿਸ਼ਾਲ ਸਿੰਘ, ਟੂ ਆਈਸੀ ਐਚ.ਐਸ. ਧਾਲੀਵਾਲ ਅਤੇ ਹੋਰ ਬਟਾਲੀਅਨ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਦਰਸ਼ਕ ਗੈਲਰੀ ਵਿਚ ਯੋਗ ਦਿਵਸ ਮਨਾਉਣ ਲਈ ਸਰਹੱਦੀ ਪਿੰਡਾਂ ਦੇ ਮੁਹਤਬਰ ਵਿਅਕਤੀ ਅਤੇ ਮਹਿਲਾਵਾਂ ਵੀ ਮੌਜੂਦ ਸਨ। ਯੋਗ ਕਰਨ ਤੋਂ ਬਾਅਦ ਜਵਾਨਾਂ ਨੇ ਪ੍ਰਣ ਲਿਆ ਕੇ ਉਹ ਸਿਹਤ ਨੂੰ ਤੰਦਰੁਸਤ ਰੱਖਣ ਲਈ ਰੋਜਾਨਾ ਯੋਗ ਕਰਿਆ ਕਰਨਗੇ। ਇਸ ਸਮੇਂ ਅਟਾਰੀ ਸਰਹੱਦ 'ਤੇ ਤਾਇਨਾਤ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਮੌਜੂਦ ਸਨ, ਜਿਨਾਂ ਨੇ ਯੋਗ ਦੇ ਗੁਰ ਸਿੱਖੇ। ਯੋਗ ਗੁਰੂਆਂ ਨੇ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਜਰੂਰੀ ਕਰਨੇ ਚਾਹੀਦੇ ਹਨ। ਉਨ੍ਹਾਂ ਵਲੋਂ ਜਵਾਨਾਂ ਨੂੰ ਸੈਰ ਕਰਨ ਦੀ ਵੀ ਸਲਾਹ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਨੀਟ ਯੂਜੀ ਦੀ ਮੁੜ ਪ੍ਰੀਖਿਆ ਦੇਣ ਵਾਲੇ 22 ਲੱਖ ਤੋਂ ਵੱਧ ਉਮੀਦਵਾਰਾਂ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਵਧਾਈ ਸੁਰੱਖਿਆ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24