28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਦਤਰ ਸੜਕਾਂ ਨੂੰ ਲੈ ਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਫ਼ਤਹਿਗੜ੍ਹ ਚੂੜੀਆਂ (ਗੁਰਦਾਸਪੁਰ), 21 ਜੂਨ (ਅਵਤਾਰ ਸਿੰਘ ਰੰਧਾਵਾ) - ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਅਧੀਨ ਪੈਂਦੀਆਂ ਸੜਕਾਂ ਦੀ ਤਿਆਰੀ ਮੁਕੰਮਲ ਨਾ ਹੋਣ 'ਤੇ ਪਿੰਡ ਸੇਖਵਾਂ ਤੋਂ ਮਾਨਸੈਂਡਵਾਲ...

Ad Position 21
No active advertisement
ਅਜੀਤ ਡੈਸਕ 21-06-2026

ਫ਼ਤਹਿਗੜ੍ਹ ਚੂੜੀਆਂ (ਗੁਰਦਾਸਪੁਰ), 21 ਜੂਨ (ਅਵਤਾਰ ਸਿੰਘ ਰੰਧਾਵਾ) - ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਅਧੀਨ ਪੈਂਦੀਆਂ ਸੜਕਾਂ ਦੀ ਤਿਆਰੀ ਮੁਕੰਮਲ ਨਾ ਹੋਣ 'ਤੇ ਪਿੰਡ ਸੇਖਵਾਂ ਤੋਂ ਮਾਨਸੈਂਡਵਾਲ ਸੜਕ ਉੱਪਰ ਇਲਾਕੇ ਦੇ ਲੋਕਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਵਕਤ ਉਨਾਂ ਨੇ ਵੱਡਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿੰਡ ਮਾਨਸੈਂਡਵਾਲ ਤੋਂ ਸੇਖਵਾਂ ਵੱਲ ਆਉਂਦੀ ਸੜਕ, ਜੋ ਮੇਨ ਸੜਕਾਂ ਅਤੇ ਦਰਜਨਾ ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ, ਇਸ ਨੂੰ ਆਲੀਸ਼ਾਨ ਰੂਪ ਦੇਣ ਦੇ ਨਾਂ ਤੇ ਪਿਛਲੇ ਕਰੀਬ 6-7 ਮਹੀਨਿਆਂ ਤੋਂ ਉੱਤੇ ਬਜਰੀ ਪਾਈ ਹੋਈ ਹੈ ਜੋ ਲੰਮਾ ਸਮਾਂ ਬੀਤ ਜਾਣ 'ਤੇ ਇਧਰ ਉਧਰ ਬਿਖਰ ਗਈ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਨਾਂ ਬਦਤਰ ਸੜਕਾਂ ਰਾਹੀਂ ਲੰਘਣ ਸਮੇਂ ਜਿੱਥੇ ਉਨਾਂ ਦੇ ਵਹੀਕਲਾਂ ਦਾ ਨੁਕਸਾਨ ਹੁੰਦਾ ਹੈ ਉਥੇ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਜਦੋਂ ਕਿਤੇ ਅਚਾਨਕ ਰਾਤ ਸਮੇਂ ਲੋਕਾਂ ਨੂੰ ਲੰਘਣਾ ਪੈਂਦਾ ਹੈ ਤਾਂ ਉਹ ਬੇਹੱਦ ਪਰੇਸ਼ਾਨ ਹੁੰਦੇ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸੜਕਾਂ ਜਲਦੀ ਸਿਰੇ ਨਾ ਚੜ੍ਹਾਈਆਂ ਤਾਂ ਉਹ ਮੰਡੀ ਬੋਰਡ ਦੇ ਦਫ਼ਤਰਾਂ ਅੱਗੇ ਧਰਨੇ ਦੇਣ ਲਈ ਮਜ਼ਬੂਰ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਨੀਟ ਯੂ.ਜੀ. 2206 ਦੀ ਮੁੜ ਪ੍ਰੀਖਿਆ ਤੋਂ ਪਹਿਲਾਂ, ਉਮੀਦਵਾਰ ਪ੍ਰੀਖਿਆ ਕੇਂਦਰਾਂ ਵਿਚ ਪਹੁੰਚਣੇ ਸ਼ੁਰੂ ਅਗਲੀ ਖ਼ਬਰ ਅਮਰੀਕਾ-ਈਰਾਨ ਗੱਲਬਾਤ ਲਈ ਸਵਿਟਜ਼ਰਲੈਂਡ ਪਹੁੰਚੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ
Ad Position 24