19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੁਨੀਤਾ ਰਾਣੀ ਸਰਬਸੰਮਤੀ ਨਾਲ ਬਣੀ ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨ

ਖਮਾਣੋਂ (ਫ਼ਤਹਿਗੜ੍ਹ ਸਾਹਿਬ), 26 ਜੂਨ (ਜੋਗਿੰਦਰ ਪਾਲ/ਮਨਮੋਹਣ ਸਿੰਘ ਕਲੇਰ) - ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨਗੀ ਦੀ ਚੋਣ ਸੰਬੰਧੀ ਮੀਟਿੰਗ ਅੱਜ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖਮਾਣੋਂ ਦੇ ਵਾਰਡ...

Ad Position 21
No active advertisement
ਅਜੀਤ ਡੈਸਕ 26-06-2026

ਖਮਾਣੋਂ (ਫ਼ਤਹਿਗੜ੍ਹ ਸਾਹਿਬ), 26 ਜੂਨ (ਜੋਗਿੰਦਰ ਪਾਲ/ਮਨਮੋਹਣ ਸਿੰਘ ਕਲੇਰ) - ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨਗੀ ਦੀ ਚੋਣ ਸੰਬੰਧੀ ਮੀਟਿੰਗ ਅੱਜ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖਮਾਣੋਂ ਦੇ ਵਾਰਡ ਨੰਬਰ 9 ਦੀ ਕੌਂਸਲਰ ਸੁਨੀਤਾ ਰਾਣੀ ਪਤਨੀ ਦਰਸ਼ਨ ਕੁਮਾਰ ਸੋਨੀ ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨ ਚੁਣੀ ਗਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਅਤੇ ਇਸ ਉਪਰੰਤ ਮੀਟਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ । ਇਸ ਮੌਕੇ ਕਨਵੀਨਰ ਅਰਵਿੰਦ ਕੁਮਾਰ ਕਮ ਐੱਸ. ਡੀ. ਐੱਮ. ਖਮਾਣੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪ੍ਰਧਾਨਗੀ ਲਈ ਸੁਨੀਤਾ ਰਾਣੀ ਦਾ ਨਾਮ ਕੌਂਸਲਰ ਮਨਦੀਪ ਸਿੰਘ ਨੇ ਪਰਪੋਜ਼ ਕੀਤਾ ਅਤੇ ਜਿਸ ਉਪਰੰਤ ਸਾਰੇ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਸੁਨੀਤਾ ਰਾਣੀ ਨੂੰ ਨਗਰ ਪੰਚਾਇਤ ਖਮਾਣੋਂ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਵਰਮਾ ਨੂੰ ਨਗਰ ਪੰਚਾਇਤ ਖਮਾਣੋ ਦਾ ਮੀਤ ਪ੍ਰਧਾਨ ਚੁਣਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਸਵਾ ਤਿੰਨ ਕਰੋੜ ਦੀ ਹੈਰੋਇਨ ਸਮੇਤ ਸਮੇਤ ਇਕ ਕਾਬੂ ਅਗਲੀ ਖ਼ਬਰ ਭਾਰਤ-ਆਇਰਲੈਂਡ ਪਹਿਲਾ ਟੀ-20 : 10 ਓਵਰਾਂ ਬਾਅਦ ਆਇਰਲੈਂਡ ਦਾ ਸਕੋਰ 68/4
Ad Position 24