19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਭੇਦਭਰੀ ਹਾਲਤ ਵਿਚ ਗੁੱਜਰ ਪਰਿਵਾਰਾਂ ਦੀਆਂ 7 ਮੱਝਾਂ ਮਰੀਆਂ. 5 ਦੀ ਹਾਲਤ ਗੰਭੀਰ

ਕਪੂਰਥਲਾ, 26 ਜੂਨ (ਅਮਨਜੋਤ ਸਿੰਘ ਵਾਲੀਆ) - ਪਿੰਡ ਲੱਖਣ ਕਲਾਂ ਵਿਖੇ ਗੁੱਜਰ ਪਰਿਵਾਰਾਂ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਅੱਜ ਸ਼ਾਮ ਦੇ ਸਮੇਂ ਭੇਦਭਰੀ ਹਾਲਤ ਵਿਚ 7 ਮੱਝਾਂ ਦੇ ਮਰਨ ਦੀ ਸੂਚਨਾ ਪ੍ਰਾਪਤ...

Ad Position 21
No active advertisement
ਅਜੀਤ ਡੈਸਕ 26-06-2026

ਕਪੂਰਥਲਾ, 26 ਜੂਨ (ਅਮਨਜੋਤ ਸਿੰਘ ਵਾਲੀਆ) - ਪਿੰਡ ਲੱਖਣ ਕਲਾਂ ਵਿਖੇ ਗੁੱਜਰ ਪਰਿਵਾਰਾਂ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਅੱਜ ਸ਼ਾਮ ਦੇ ਸਮੇਂ ਭੇਦਭਰੀ ਹਾਲਤ ਵਿਚ 7 ਮੱਝਾਂ ਦੇ ਮਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੁੱਜਰ ਪਰਿਵਾਰ ਕੁੱਝ ਦਿਨ ਪਹਿਲਾਂ ਹੀ ਗੁਰਦਾਸਪੁਰ ਤੋਂ ਇੱਥੇ ਆਏ ਸਨ ਤੇ ਪਿੰਡ ਲੱਖਣ ਕਲਾਂ ਵਿਖੇ ਕੀਤੇ ਗਏ ਪੜ੍ਹਾਅ ਦੌਰਾਨ ਅੱਜ ਸ਼ਾਮ ਦੇ ਸਮੇਂ ਉਨ੍ਹਾਂ ਦੀਆਂ ਮੱਝਾਂ ਦੀ ਸਿਹਤ ਵਿਗੜਣੀ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ 7 ਮੱਝਾਂ ਮਰ ਗਈਆਂ, ਜਦਕਿ 5-6 ਹੋਰ ਮੱਝਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਬਲਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਬਰਿੰਦਰ ਸਿੰਘ ਖਿੰਡਾ, ਸੰਦੀਪ ਚੌਧਰੀ ਮੌਕੇ 'ਤੇ ਪੁੱਜੀ ਜਿਨ੍ਹਾਂ ਵਲੋਂ ਮੱਝਾਂ ਨੂੰ ਦਿੱਤੇ ਗਏ ਚਾਰੇ ਤੇ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਗਈ । ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪੀਣ ਵਾਲੇ ਪਾਣੀ ਵਿਚ ਯੂਰੀਆ ਦੀ ਕੁੱਝ ਮਾਤਰਾ ਮਿਲੀ ਹੈ ਤੇ ਮੱਝਾਂ ਦੇ ਮਰਨ ਦਾ ਕਾਰਨ ਵੀ ਇਹ ਹੀ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਮੱਝਾਂ ਦੀ ਹਾਲਤ ਖ਼ਰਾਬ ਹੈ, ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ । ਗੁੱਜਰਾਂ ਦੇ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਸੰਬੰਧਿਤ ਮੈਂਬਰਾਂ ਮੁਹੰਮਦ ਸ਼ਫੀ, ਯਕੂਬ ਅਲੀ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਙ ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਜਾਵੇ ਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਲਾਡੋਵਾਲ ਟੋਲ ਪਲਾਜ਼ਾ ਕਰਮਚਾਰੀਆਂ ਉੱਪਰ ਲੱਗੇ ਕਥਿਤ ਤੌਰ 'ਤੇ ਗੈਰਕਾਨੂੰਨੀ ਵਸੂਲੀ ਦੇ ਦੋਸ਼ ਅਗਲੀ ਖ਼ਬਰ ਪਹਿਲੇ ਟੀ-20 ਵਿਚ ਆਇਰਲੈਂਡ ਹੱਥੋਂ 34 ਦੌੜਾਂ ਨਾਲ ਹਾਰਿਆ ਭਾਰਤ
Ad Position 24