30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਧਰਮਿੰਦਰ ਸਿੰਘ ਧੰਨਾ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਬਣੇ

ਧਨੌਲਾ, 3 ਜੁਲਾਈ (ਜਤਿੰਦਰ ਸਿੰਘ ਧਨੌਲਾ)- ਲੰਬੀ ਜਦੋ ਜਹਿਦ ਤੋਂ ਬਾਅਦ ਵਾਰਡ ਨੰਬਰ 12 ਦੇ ਐਮ. ਸੀ. ਧਰਮਿੰਦਰ ਸਿੰਘ...

Ad Position 21
No active advertisement
ਅਜੀਤ ਡੈਸਕ 03-07-2026

ਧਨੌਲਾ, 3 ਜੁਲਾਈ (ਜਤਿੰਦਰ ਸਿੰਘ ਧਨੌਲਾ)- ਲੰਬੀ ਜਦੋ ਜਹਿਦ ਤੋਂ ਬਾਅਦ ਵਾਰਡ ਨੰਬਰ 12 ਦੇ ਐਮ. ਸੀ. ਧਰਮਿੰਦਰ ਸਿੰਘ ਧੰਨਾ ਨੂੰ ਨਗਰ ਕੌਂਸਲ ਧਨੌਲਾ ਦਾ ਪ੍ਰਧਾਨ ਚੁਣ ਲਿਆ ਗਿਆ। ਵਾਰਡ ਨੰਬਰ ਪੰਜ ਦੀ ਐਮ. ਸੀ. ਹਰਵਿੰਦਰ ਕੌਰ ਫਤਿਹ ਨੇ ਧੰਨਾ ਸਿੰਘ ਦੇ ਨਾਂ ਦੀ ਪੇਸ਼ਕਸ਼ ਕੀਤੀ ,ਜਿਸਨੂੰ ਜਸਪ੍ਰੀਤ ਕੌਰ ਵਲੋਂ ਤਾਇਦ ਕਰ ਦਿੱਤਾ ਗਿਆ। ਧੰਨਾ ਸਿੰਘ ਦੇ ਹੱਕ ਵਿਚ ਵਾਰਡ ਨੰਬਰ ਦੋ ਦੇ ਐਮ. ਸੀ. ਬਿਕਰਮਜੀਤ ਸਿੰਘ, ਵਾਰਡ ਨੰਬਰ ਪੰਜ ਦੀ ਐਮ. ਸੀ. ਹਰਵਿੰਦਰ ਕੌਰ, ਵਾਰਡ ਨੰਬਰ ਸੱਤ ਦੀ ਜਸਵੀਰ ਕੌਰ, ਵਾਰਡ ਨੰਬਰ ਅੱਠ ਦੇ ਸੁਰਜੀਤ ਸਿੰਘ, ਵਾਰਡ ਨੰਬਰ ਨੌ ਦੀ ਰੋਮਾ ਦੀਕਸ਼ਿਤ, ਵਾਰਡ ਨੰਬਰ 10 ਦੀ ਕੁਲਦੀਪ ਕੌਰ, ਅਤੇ ਵਾਰਡ ਨੰਬਰ 13 ਦੀ ਜਸਪ੍ਰੀਤ ਕੌਰ ਵਲੋਂ ਹੱਥ ਖੜੇ ਕਰਕੇ ਸਮਰਥਨ ਦਿੱਤਾ ਗਿਆ।

ਜਦਕਿ ਵਾਰਡ ਨੰਬਰ ਛੇ ਦੇ ਐਮ. ਸੀ. ਮਨੀਸ਼ ਕੁਮਾਰ ਵਲੋਂ ਵਾਰਡ ਨੰਬਰ 11 ਦੇ ਐਮ. ਸੀ. ਬੂਟਾ ਸਿੰਘ ਦਾ ਨਾਂ ਤਜਵੀਜ ਕੀਤਾ ਗਿਆ। ਜਿਸ ਲਈ ਵਾਰਡ ਨੰਬਰ ਇਕ ਦੀ ਐਮ. ਸੀ. ਰਣਜੀਤ ਕੌਰ ਵਾਰਡ ਨੰਬਰ ਤਿੰਨ ਦੇ ਐਮ. ਸੀ. ਬਿੱਲੂ ਖਾਨ ਵਾਰਡ ਨੰਬਰ ਚਾਰ ਦੇ ਐਮ. ਸੀ. ਸਾਹਿਬ ਸੋਢੀ ਵਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਅੱਠ ਕੌਂਸਲਾਂ ਦੀ ਵੋਟ ਹਾਸਲ ਹੋਣ ਕਰਕੇ ਧਰਮਿੰਦਰ ਸਿੰਘ ਧੰਨਾ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਚੁਣੇ ਗਏ।

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਨਤੀਜੇ ਆਉਣ ਤੋਂ ਬਾਅਦ ਇੱਕ ਇੱਕ ਐਮ ਸੀ ਵੱਲੋਂ ਆਪੋ ਆਪਣੀ ਪ੍ਰਧਾਨਗੀ ਪ੍ਰਾਪਤੀ ਲਈ ਦੌੜ ਜਾਰੀ ਸੀ। ਅੱਜ ਐਸ. ਡੀ. ਐਮ. ਅਜੀਤ ਪਾਲ ਸਿੰਘ ਚਹਿਲ, ਡੀ ਐਸ ਪੀ ਸਤਬੀਰ ਸਿੰਘ ਬੈਂਸ, ਈ ਓ ਰਜਨੀਸ਼ ਕੁਮਾਰ, ਡੀ. ਐਸ. ਪੀ. ਸਤਬੀਰ ਸਿੰਘ, ਨਗਰ ਕੌਂਸਲ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ਼ ਅਤੇ ਐਸ.ਐਚ. ਓ. ਲਖਬੀਰ ਸਿੰਘ ਦੀ ਹਾਜ਼ਰੀ ਵਿਚ ਕੌਂਸਲਰਾਂ ਵਲੋਂ ਉਕਤ ਨਿਰਣੇ ਲਏ ਗਏ। ਪੁਲਿਸ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਧੰਨਾ ਸਿੰਘ ਦੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ।

 

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ ਕਰਕੇ 2 ਔਰਤਾਂ ਸਮੇਤ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਲਗਾਏ ਦੋਸ਼ ਅਗਲੀ ਖ਼ਬਰ ਬੱਸ ਸਟੈਂਡ ਦੇ ਬਾਥਰੂਮ ਵਿਚੋਂ ਮਿਲੀ ਨੌਜਵਾਨ ਦੀ ਲਾਸ਼
Ad Position 24