30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ ਕਰਕੇ 2 ਔਰਤਾਂ ਸਮੇਤ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਲਗਾਏ ਦੋਸ਼

ਚੋਗਾਵਾਂ/ਅੰਮ੍ਰਿਤਸਰ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡਾਲਾ ਵਿਖੇ...

Ad Position 21
No active advertisement
ਅਜੀਤ ਡੈਸਕ 03-07-2026

ਚੋਗਾਵਾਂ/ਅੰਮ੍ਰਿਤਸਰ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡਾਲਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਝੋਨੇ ਦੀ ਲੇਬਰ ਤੇ ਜਾਨਲੇਵਾ ਹਮਲਾ ਕਰਕੇ 2 ਔਰਤਾਂ ਸਮੇਤ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਕਰ ਦੇਣ ਦੀ ਖ਼ਬਰ ਹੈ। ਇਸ ਸਬੰਧੀ ਦੋਸ਼ ਲਗਾਉਂਦਿਆਂ ਪਿੰਡ ਕੋਟਲੀ ਦੋਸੰਧੀ ਦੇ ਜਸਵੰਤ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੇ ਹੀ ਬਲਵਿੰਦਰ ਸਿੰਘ, ਸੋਨਾ ਸਿੰਘ, ਰਣਜੀਤ ਸਿੰਘ, ਮੰਗਾ ਸਿੰਘ, ਸ਼ਾਮ ਸਿੰਘ ਤੇ ਹੋਰਨਾਂ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਇਸੇ ਰੰਜਿਸ਼ ਦੇ ਚਲਦਿਆਂ ਜਦੋਂ ਅਸੀਂ ਪਿੰਡ ਡਾਲਾ ਵਿਖੇ ਖੇਤਾਂ ਵਿਚ ਝੋਨਾ ਲਗਾ ਰਹੇ ਸੀ ਤਾਂ ਉਕਤ ਵਿਅਕਤੀ ਗੱਡੀਆਂ, ਮੋਟਰਸਾਈਕਲ ਤੇ ਆਏ। ਦਾਤਰ ਕ੍ਰਿਪਾਨਾ ਤੇ ਮਾਰੂ ਹਥਿਆਰਾਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ।

ਮੇਰੀ ਪਤਨੀ, ਤੇ ਭਰਜਾਈ ਪਰਮਜੀਤ ਕੌਰ ਤੇ ਭਰਾ ਕਾਲਾ ਸਿੰਘ ਨੂੰ ਸੱਟਾਂ ਲਗਾ ਦਿੱਤੀਆਂ। ਪਿੰਡ ਵਾਸੀਆਂ ਨੇ ਸਾਨੂੰ ਉਕਤ ਵਿਅਕਤੀਆਂ ਕੋਲੋਂ ਬਚਾਇਆ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਇਸ ਸਬੰਧੀ ਵਿਰੋਧੀ ਧਿਰ ਤੇ ਸੋਨਾ ਸਿੰਘ ਤੇ ਹੋਰਨਾਂ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਵਿਅਕਤੀਆਂ ਮੇਰੀ ਬੇਟੀ ਨੂੰ ਛੇ ਮਹੀਨੇ ਤੋਂ ਅਗਵਾ ਕਰਕੇ ਆਪਣੇ ਕੋਲ ਰੱਖਿਆ ਹੋਇਆ ਹੈ।

ਇਹ ਮਸਲਾ ਪੁਲਿਸ ਦੇ ਧਿਆਨ ਵਿਚ ਹੈ। ਅਸੀਂ ਆਪਣੀ ਬੇਟੀ ਦੀ ਭਾਲ ਲਈ ਉੱਥੇ ਗਏ ਸੀ। ਅਸੀਂ ਕੋਈ ਝਗੜਾ ਨਹੀਂ ਕੀਤਾ। ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਛਾਣਬੀਨ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ 'ਚ ਦੂਜੇ ਪੁਲਿਸ ਬੀਟ ਬਾਕਸ ਦੀ ਸ਼ੁਰੂਆਤ, ਆਕਸਫੋਰਡ ਸਟਰੀਟ ਤੋਂ ਗਲੋਬਲ ਬਿਜ਼ਨਸ ਪਾਰਕ ਤੱਕ ਰਹੇਗੀ ਨਿਗਰਾਨੀ ਅਗਲੀ ਖ਼ਬਰ ਧਰਮਿੰਦਰ ਸਿੰਘ ਧੰਨਾ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਬਣੇ
Ad Position 24