27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਜ਼ਿਲਾ ਸੰਗਰੂਰ ਦੇ ਸਕੂਲ ‘ਮਿਸ਼ਨ ਹਰਿਆਲੀ–2026’ ਵਿਚ ਭਾਗ ਲੈਣਗੇ — ਕੰਵਲਜੀਤ ਸਿੰਘ ਢੀਂਡਸਾ

ਲਹਿਰਾਗਾਗਾ (ਸੰਗਰੂਰ),4 ਜੁਲਾਈ (ਅਸ਼ੋਕ ਗਰਗ) - ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ...

Ad Position 21
No active advertisement
ਅਜੀਤ ਡੈਸਕ 04-07-2026

ਲਹਿਰਾਗਾਗਾ (ਸੰਗਰੂਰ),4 ਜੁਲਾਈ (ਅਸ਼ੋਕ ਗਰਗ) - ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਨੇ ‘ਮਿਸ਼ਨ ਹਰਿਆਲੀ–2026’ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਰਾਹੀਂ 9 ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।ਫੈਡਰੇਸ਼ਨ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਮੁਹਿੰਮ ਦਾ ਉਦੇਸ਼ ਕੇਵਲ ਪੌਦੇ ਲਗਾਉਣਾ ਨਹੀਂ, ਸਗੋਂ ਵਿਦਿਆਰਥੀਆਂ ਅਤੇ ਮਾਪਿਆਂ ਵਿਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਲਗਾਏ ਪੌਦਿਆਂ ਦੀ ਸੰਭਾਲ ਯਕੀਨੀ ਬਣਾਉਣਾ ਵੀ ਹੈ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਲੱਖਾਂ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਮਿਸ਼ਨ ਤਹਿਤ 15 ਜੁਲਾਈ, 2026 ਤੱਕ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇਕ ਪੌਦਾ ਲਗਾਏਗਾ, ਜਦਕਿ ਹਰ ਸਕੂਲ ਆਪਣੇ ਕੈਂਪਸ ਜਾਂ ਹੋਰ ਉਚਿਤ ਥਾਵਾਂ ’ਤੇ ਘੱਟੋ—ਘੱਟ 100 ਪੌਦੇ ਲਗਾਏਗਾ। ਸਕੂਲਾਂ ਨੂੰ ਪਹਿਲਾਂ ਹੀ ਟੋਏ ਤਿਆਰ ਕਰਨ ਅਤੇ ਘੱਟੋ—ਘੱਟ ਦੋ ਫੁੱਟ ਉੱਚੇ ਪੌਦੇ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਮੁਹਿੰਮ ਦੀ ਪਾਰਦਰਸ਼ਤਾ ਲਈ ਵਿਦਿਆਰਥੀ ਆਪਣੇ ਲਗਾਏ ਪੌਦੇ ਦੀ ਤਸਵੀਰ ਅਤੇ ਸਥਾਨ ਦੀ ਜਾਣਕਾਰੀ ਨਿਰਧਾਰਿਤ ਪੋਰਟਲ ’ਤੇ ਅਪਲੋਡ ਕਰਨਗੇ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ, ਜਦਕਿ ਸਕੂਲਾਂ ਨੂੰ ਅੰਦਰੂਨੀ ਮੁਲਾਂਕਣ ਵਿਚ ਅੰਕ ਦੇਣ ਅਤੇ ਪੌਦਿਆਂ ਦੀ ਲਗਾਤਾਰ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ ਹੈ।
ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ‘ਪਾਣੀ ਬਚਾਓ–ਰੁੱਖ ਲਗਾਓ’ ਸੰਦੇਸ਼ ਵਾਲੇ ਵਿਸ਼ੇਸ਼ ਵਿਨਾਇਲ ਸਟਿੱਕਰ ਪੰਜਾਬ ਦੀਆਂ 5,000 ਸਕੂਲ ਬੱਸਾਂ ’ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ 50 ਸਕੂਲਾਂ ਵਿਚ ‘ਗੁਰੂ ਨਾਨਕ ਬਗੀਚੀ’ ਮਾਡਲ ਅਨੁਸਾਰ ਬਗੀਚੇ ਵਿਕਸਤ ਕੀਤੇ ਜਾਣਗੇ, ਜਦਕਿ 100 ਸਕੂਲਾਂ ਵਿਚ ਰੇਨ ਵਾਟਰ ਰੀਚਾਰਜ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ।ਕੰਵਲਜੀਤ ਸਿੰਘ ਢੀਂਡਸਾ ਨੇ ਜ਼ਿਲ੍ਹਾ ਸੰਗਰੂਰ ਦੇ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ‘ਮਿਸ਼ਨ ਹਰਿਆਲੀ–2026’ ਨੂੰ ਲੋਕ ਅੰਦੋਲਨ ਬਣਾਕੇ ਪੰਜਾਬ ਨੂੰ ਹਰਿਆ—ਭਰਿਆ ਅਤੇ ਵਾਤਾਵਰਨ ਪੱਖੋਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਸਾਹਿਬ ਸਿੰਘ 'ਚ ਕਰਵਾਇਆ ਗਿਆ ਸਾਲਾਨਾ ਜੋੜ ਮੇਲਾ ਅਗਲੀ ਖ਼ਬਰ ਸਤਿਕਾਰ ਸੋਧ ਐਕਟ : ਪੰਜਾਬ ਸਰਕਾਰ ਨੂੰ ਅਧਿਕਾਰਤ ਰੂਪ ਵਿਚ ਭੇਜੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼, ਇਤਰਾਜ਼ ਅਤੇ ਅਹਿਮ...
Ad Position 24