27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਇਤਿਹਾਸਕ ਗੁਰਦੁਆਰਾ ਸਾਹਿਬ ਸਿੰਘ 'ਚ ਕਰਵਾਇਆ ਗਿਆ ਸਾਲਾਨਾ ਜੋੜ ਮੇਲਾ

ਚੋਗਾਵਾਂ/ਅੰਮ੍ਰਿਤਸਰ, 4 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੇਵਕ ਬਾਬਾ ਸਾਹਿਬ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਪਿੰਡ ਮੌੜੇ ਕਲਾਂ ਵਿਖੇ ਸੱਚਖੰਡ ਵਾਸੀ ਬਾਬਾ ਹਜ਼ਾਰਾ ਸਿੰਘ...

Ad Position 21
No active advertisement
ਅਜੀਤ ਡੈਸਕ 04-07-2026

ਚੋਗਾਵਾਂ/ਅੰਮ੍ਰਿਤਸਰ, 4 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੇਵਕ ਬਾਬਾ ਸਾਹਿਬ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਪਿੰਡ ਮੌੜੇ ਕਲਾਂ ਵਿਖੇ ਸੱਚਖੰਡ ਵਾਸੀ ਬਾਬਾ ਹਜ਼ਾਰਾ ਸਿੰਘ, ਬਾਬਾ ਲੱਖਾ ਸਿੰਘ ਗੁਰੂ ਕੇ ਬਾਗ ਵਾਲਿਆਂ ਦੇ ਪੂਰਨਿਆਂ 'ਤੇ ਚੱਲਦਿਆਂ ਸਾਲਾਨਾ ਜੋੜ ਮੇਲਾ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲਿਆਂ ਦੀ ਅਗਵਾਈ ਹੇਠ ਪਿੰਡ ਮੌੜੇ, ਨਵੇਂ ਮੌੜੇ, ਕੰਗਾਂ ਵਾਲਾ ਖੂਹ, ਮਾਲਾਕੀੜੀ, ਮਾਨਾਂਵਾਲਾ, ਇਲਾਕਾ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਤ ਤੇ ਦਿਨ ਦੇ ਸਜੇ ਵਿਸ਼ਾਲ ਦੀਵਾਨ ਵਿਚ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਜਿਨ੍ਹਾਂ ਵਿਚ ਭਾਈ ਗੁਰਭੇਜ ਸਿੰਘ ਚਵਿੰਡਾ, ਭਾਈ ਗੁਰਪ੍ਰੀਤ ਸਿੰਘ ਸੌੜੀਆਂ, ਭਾਈ ਬਲਬੀਰ ਸਿੰਘ ਪਾਰਸ, ਗਿਆਨੀ ਕੇਵਲ ਸਿੰਘ ਮਹਿਤਾ,ਗਿਆਨੀ ਸੁਖਬੀਰ ਸਿੰਘ , ਭਾਈ ਗੁਰਰਾਜ ਸਿੰਘ ਪ੍ਰਚਾਰਕ ਸਮੇਤ ਹੋਰਨਾਂ ਜਥਿਆਂ ਨੇ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਤੋਂ ਜਾਣੂੰ ਕਰਵਾਇਆ। ਜੋੜ ਮੇਲੇ ਵਿਚ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ, ਜਥੇ: ਬਾਬਾ ਕ੍ਰਿਪਾਲ ਸਿੰਘ, ਬਾਬਾ ਸਤਨਾਮ ਸਿੰਘ ਡਾਕਟਰ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਚਰਨਜੀਤ ਸਿੰਘ, ਬਾਬਾ ਨਾਹਰ ਸਿੰਘ ਸਾਧ, ਬਾਬਾ ਚਰਨ ਸਿੰਘ ਚੰਨਾ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ,ਬਾਬਾ ਮਹਿਲ ਸਿੰਘ, ਬਾਬਾ ਸਤਨਾਮ ਸਿੰਘ ਛੋਟੇ, ਬਾਬਾ ਜਗੀਰ ਸਿੰਘ, ਬਾਬਾ ਬੁੱਧ ਸਿੰਘ, ਬਾਬਾ ਸਰਦਾਰਾ ਸਿੰਘ, ਬਾਬਾ ਕਰਨਜੀਤ ਸਿੰਘ, ਸੇਵਾਦਾਰ ਬਾਬਾ ਕੁਲਬੀਰ ਸਿੰਘ, ਬਾਬਾ ਗੁਰਭੇਜ ਸਿੰਘ ਵੇਈ ਪੁਈ, ਬਾਬਾ ਮੰਗਾ ਸਿੰਘ ਤੋਲਾ ਨੰਗਲ ਨੇ ਹਾਜ਼ਰੀ ਭਰੀ। ਜਥਿਆਂ ਤੇ ਸੰਤਾਂ-ਮਹਾਂਪੁਰਸ਼ਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸ਼ਾਮ ਨੂੰ ਕਬੱਡੀ ਕਲੱਬ ਰਮਦਾਸ, ਗੁਰੂ ਨਾਨਕ ਦੇਵ ਜੀ ਕਬੱਡੀ ਕਲੱਬ ਬੋਹਲੀਆਂ, ਧੰਨ ਧੰਨ ਬਾਬਾ ਦਿਤ ਮੱਲ ਜੀ ਸ਼ਹੀਦ ਕਬੱਡੀ ਕਲੱਬ ਖਿਆਲਾ, ਧੰਨ ਧੰਨ ਬਾਬਾ ਸਿੱਧ ਸਿਲਵਰਾਂ ਕਬੱਡੀ ਕਲੱਬ ਸਾਰੰਗੜਾ ਸਮੇਤ ਲੜਕੀਆਂ ਦੀਆਂ ਕਬੱਡੀ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ।ਜਿਸਦਾ ਖੇਡ ਪ੍ਰੇਮੀਆਂ ਖੂਬ ਆਨੰਦ ਮਾਣਿਆ। ਇਸ ਧਾਰਮਿਕ ਮੇਲੇ ਵਿਚ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੀ-20 : ਭਾਰਤ ਨੇ ਗਵਾਈ ਤੀਜੀ ਵਿਕਟ, ਕਪਤਾਨ ਸ਼੍ਰੇਅਸ ਅਈਅਰ 37 (22 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਜ਼ਿਲਾ ਸੰਗਰੂਰ ਦੇ ਸਕੂਲ ‘ਮਿਸ਼ਨ ਹਰਿਆਲੀ–2026’ ਵਿਚ ਭਾਗ ਲੈਣਗੇ — ਕੰਵਲਜੀਤ ਸਿੰਘ ਢੀਂਡਸਾ
Ad Position 24