15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਜ਼ੀਰਕਪੁਰ ਪੁਲਿਸ ਵਲੋਂ 46 ਹਜ਼ਾਰ ਨਸ਼ੀਲੇ ਕੈਪਸੂਲ ਬਰਾਮਦ, ਨੋਇਡਾ ਤੋਂ ਦੋਸ਼ੀ ਗ੍ਰਿਫ਼ਤਾਰ

ਜ਼ੀਰਕਪੁਰ (ਮੁਹਾਲੀ), 8 ਜੁਲਾਈ (ਮਨਿੰਦਰ ਸਿੰਘ) - ਜ਼ੀਰਕਪੁਰ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੁਝ ਦਿਨ ਪਹਿਲਾਂ ਨਾਕਾਬੰਦੀ ਦੌਰਾਨ ਸੰਜੇ ਨਾਮਕ ਇਕ ਵਿਅਕਤੀ ਨੂੰ 2400 ਨਸ਼ੀਲੇ...

Ad Position 21
No active advertisement
ਅਜੀਤ ਡੈਸਕ 08-07-2026

ਜ਼ੀਰਕਪੁਰ (ਮੁਹਾਲੀ), 8 ਜੁਲਾਈ (ਮਨਿੰਦਰ ਸਿੰਘ) - ਜ਼ੀਰਕਪੁਰ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੁਝ ਦਿਨ ਪਹਿਲਾਂ ਨਾਕਾਬੰਦੀ ਦੌਰਾਨ ਸੰਜੇ ਨਾਮਕ ਇਕ ਵਿਅਕਤੀ ਨੂੰ 2400 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ। ਅੱਜ ਜ਼ੀਰਕਪੁਰ ਥਾਣੇ ਵਿਚ ਐਸ.ਐਚ.ਓ. ਇੰਸਪੈਕਟਰ ਸਤਿੰਦਰ ਸਿੰਘ ਵਲੋਂ ਕੀਤੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਉਕਤ ਵਿਅਕਤੀ ਨੇ ਰਵੀ ਕੁਸ਼ਵਾਹਾ ਵਾਸੀ ਨੋਇਡਾ ਦਾ ਨਾਮ ਲਿਆ, ਜੋ ਕਿ ਨੋਇਡਾ ਵਿਚ ਹੀ ਇਕ ਕੈਮਿਸਟ ਦੀ ਦੁਕਾਨ 'ਤੇ ਕੰਮ ਕਰਦਾ ਹੈ। ਉਕਤ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਕੈਮਿਸਟ ਦੀ ਦੁਕਾਨ ਅਤੇ ਘਰ 'ਤੇ ਛਾਪੇਮਾਰੀ ਕੀਤੀ ਗਈ, ਜਿਥੋਂ ਵੱਡੀ ਗਿਣਤੀ ਵਿਚ ਪ੍ਰੋਕਸੀਵਨ ਦੇ ਕੈਪਸੂਲ ਮਿਲੇ। ਥਾਣਾ ਮੁਖੀ ਨੇ ਦੱਸਿਆ ਕਿ ਦੋਵੇਂ ਥਾਵਾਂ ਤੋਂ 46000 ਕੈਪਸੂਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਨੋਇਡਾ ਤੋਂ ਇਹ ਕੈਪਸੂਲ ਲੈ ਕੇ ਹਿਮਾਚਲ ਪ੍ਰਦੇਸ਼ ਵਿਚ ਵੇਚਦੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਨਸ਼ੀਲੇ ਕੈਪਸੂਲ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਅੱਗੇ ਕਿਸ-ਕਿਸ ਨੂੰ ਵੇਚਦੇ ਸਨ।

Ad Position 22
No active advertisement
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਫ਼ਿਰੋਜ਼ਪੁਰ ਦੇ ਵਕੀਲ ਅੱਜ ਵੀ ਰਹੇ ਹੜਤਾਲ 'ਤੇ ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੀ ਚੋਣ ਮੌਕੇ ਹੰਗਾਮੇ ਦੌਰਾਨ ਨਰਿੰਦਰ ਮਨਸੂ ਬਣੇ ਮੇਅਰ
Ad Position 24