ਨਵੀਂ ਦਿੱਲੀ, 9 ਜੁਲਾਈ - ਗ੍ਰਹਿ ਮੰਤਰਾਲੇ ਨੇ ਅੱਜ 61 ਏਜੀਐਮਯੂਟੀ (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼) ਕੇਡਰ ਦੇ ਆਈਏਐੱਸ ਅਤੇ ਆਈ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਦਾ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ, ਇਸ ਫੇਰਬਦਲ ਦਾ ਮਕਸਦ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ ਹੈ। ਕੁਝ ਖ਼ਾਸ ਖੇਤਰਾਂ ਵਿਚ ਲੰਬੇ ਸਮੇਂ ਤੋਂ ਤਾਇਨਾਤ ਅਧਿਕਾਰੀਆਂ ਨੂੰ ਹੁਣ ਉਨ੍ਹਾਂ ਅਹੁਦਿਆਂ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ ਜਿੱਥੇ ਤਜ਼ੁਰਬੇਕਾਰ ਕਰਮਚਾਰੀਆਂ ਦੀ ਲੋੜ ਹੈ। ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਨਾਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਵੇਗੀ ਅਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਹੋਵੇਗਾ।
ਤਾਜ਼ਾ ਖ਼ਬਰਾਂ
Free
ਗ੍ਰਹਿ ਮੰਤਰਾਲੇ ਵਲੋਂ 61 ਏਜੀਐਮਯੂਟੀ ਕੇਡਰ ਦੇ ਆਈਏਐੱਸ ਅਤੇ ਆਈ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਦਾ ਹੁਕਮ
ਨਵੀਂ ਦਿੱਲੀ, 9 ਜੁਲਾਈ - ਗ੍ਰਹਿ ਮੰਤਰਾਲੇ ਨੇ ਅੱਜ 61 ਏਜੀਐਮਯੂਟੀ (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼) ਕੇਡਰ ਦੇ ਆਈਏਐੱਸ ਅਤੇ ਆਈ.ਪੀ.ਐੱਸ ਅਧਿਕਾਰੀਆਂ ਦੇ...
ਅਜੀਤ ਡੈਸਕ
09-07-2026