11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨੌਜਵਾਨ ਖਿਡਾਰੀ ਧਰਮਪ੍ਰੀਤ ਸਿੰਘ ਨੇ ਸਬ ਜੂਨੀਅਰ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ ਸਿਲਵਰ ਮੈਡਲ

ਛੇਹਰਟਾ (ਅੰਮ੍ਰਿਤਸਰ), 9 ਜਲਾਈ (ਪੱਤਰ ਪ੍ਰੇਰਕ) - ਬੀਤੇ ਦਿਨੀ ਲਵਲੀ ਯੂਨੀਵਰਸਿਟੀ ਫਗਵਾੜਾ ਪੰਜਾਬ ਵਿਚ ਆਯੋਜਿਤ 5 ਵੀ ਅੰਡਰ-15 ਸਬ ਜੂਨੀਅਰ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਉਭਰਦੇ...

Ad Position 21
No active advertisement
ਅਜੀਤ ਡੈਸਕ 09-07-2026

ਛੇਹਰਟਾ (ਅੰਮ੍ਰਿਤਸਰ), 9 ਜਲਾਈ (ਪੱਤਰ ਪ੍ਰੇਰਕ) - ਬੀਤੇ ਦਿਨੀ ਲਵਲੀ ਯੂਨੀਵਰਸਿਟੀ ਫਗਵਾੜਾ ਪੰਜਾਬ ਵਿਚ ਆਯੋਜਿਤ 5 ਵੀ ਅੰਡਰ-15 ਸਬ ਜੂਨੀਅਰ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਉਭਰਦੇ ਹੋਣਹਾਰ ਮੁੱਕੇਬਾਜ਼ ਧਰਮਪ੍ਰੀਤ ਸਿੰਘ ਸਪੁੱਤਰ ਕੈਪਟਨ ਮਨਪ੍ਰੀਤ ਸਿੰਘ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਬ ਜੂਨੀਅਰ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤ ਕੇ ਆਪਣੇ ਸੂਬੇ ਪੰਜਾਬ ਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਨਾਮ ਰੌਸ਼ਨ ਕੀਤਾ ਹੈ। ਧਰਮਪ੍ਰੀਤ ਸਿੰਘ ਦੇ ਸਿਲਵਰ ਮੈਡਲ ਜਿੱਤਣ ਉਪਰੰਤ ਵਾਪਸ ਪੁੱਜਣ 'ਤੇ ਉਨਾਂ ਨੂੰ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ (ਅ) ਪੰਜਾਬ ਦੇ ਸਰਪ੍ਰਸਤ ਸੂਬੇਦਾਰ ਸੇਵਾ ਸਿੰਘ ਵਡਾਲੀ ਦੀ ਅਗਵਾਈ ਵਿਚ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਖਿਡਾਰੀ ਧਰਮਪ੍ਰੀਤ ਸਿੰਘ ਵਲੋਂ ਇਹ ਮਾਣਮੱਤੀ ਉਪਲਬਧੀ ਉਸ ਵੱਲੋਂ ਖੇਡਾਂ ਦੇ ਖੇਤਰ ਵਿਚ ਕੀਤੀ ਗਈ ਸਖਤ ਮਿਹਨਤ,ਅਨੁਸ਼ਾਸਨ,ਦ੍ਰਿੜ ਇਰਾਦੇ ਅਤੇ ਕੋਚਾਂ ਦੀ ਨਿਰੰਤਰ ਮਿਹਨਤ ਦਾ ਨਤੀਜਾ ਹੈ। ਧਰਮਪ੍ਰੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਪੂਰੇ ਸੂਬੇ ਤੇ ਪਰਿਵਾਰ ਨੂੰ ਮਾਣ ਹੈ। ਧਰਮਪ੍ਰੀਤ ਸਿੰਘ ਦੀ ਇਹ ਪ੍ਰਾਪਤੀ ਅਨੇਕਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ ਜਿਸ ਤੇ ਪੂਰੇ ਸੂਬੇ ਦੇ ਵਾਸੀਆਂ,ਕੋਚਾਂ ਤੇ ਪਰਿਵਾਰ ਵਾਸਤੇ ਬੜੀ ਮਾਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਤਿਰੰਗਾ ਹੋਰ ਵੀ ਉੱਚਾ ਲਹਿਰਾਏਗਾ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦਫਤਰ ਅੱਗੇ ਧਰਨਾ ਅਗਲੀ ਖ਼ਬਰ ਜੇਕਰ ਕੇਰਲਾ ਸਟੋਰੀ ਅਤੇ ਕਸ਼ਮੀਰ ਫ਼ਾਇਲ ਵਰਗੀਆਂ ਫਿਲਮਾਂ ਚਲਾਈਆਂ ਜਾ ਸਕਦੀਆਂ ਤਾਂ ਸਤਲੁਜ ਕਿਉਂ ਨਹੀਂ-ਗਿਆਨੀ ਹਰਪ੍ਰੀਤ ਸ...
Ad Position 24