11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਵੱਖ ਵੱਖ ਥਾਵਾਂ ਤੋਂ ਚੋਰੀ ਦੇ 5 ਮੋਟਰਸਾਈਕਲਾਂ, 410 ਲੀਟਰ ਲਾਹਣ ਅਤੇ 7 ਗ੍ਰਾਮ ਚਿੱਟੇ ਸਮੇਤ 4 ਕਾਬੂ

ਭਵਾਨੀਗੜ੍ਹ (ਸੰਗਰੂਰ), 9 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਪੁਲਿਸ ਨੇ ਚੋਰੀ ਦੇ 5 ਮੋਟਰਸਾਈਕਲ ਬਰਾਮਦ ਕਰਦਿਆਂ 410 ਲੀਟਰ ਲਾਹਣ ਅਤੇ 7 ਗ੍ਰਾਮ ਚਿੱਟੇ ਸਮੇਤ 4 ਵਿਅਕਤੀਆਂ

Ad Position 21
No active advertisement
ਅਜੀਤ ਡੈਸਕ 09-07-2026

ਭਵਾਨੀਗੜ੍ਹ (ਸੰਗਰੂਰ), 9 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਪੁਲਿਸ ਨੇ ਚੋਰੀ ਦੇ 5 ਮੋਟਰਸਾਈਕਲ ਬਰਾਮਦ ਕਰਦਿਆਂ 410 ਲੀਟਰ ਲਾਹਣ ਅਤੇ 7 ਗ੍ਰਾਮ ਚਿੱਟੇ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਕੇ 3 ਵੱਖ-ਵੱਖ ਮੁਕੱਦਮੇ ਦਰਜ਼ ਕਰਨ ਦਾ ਦਾਅਵਾ ਕੀਤਾ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਨਾਗਰਾ ਦੇ ਵਾਸੀ ਸੁਖਜੀਤ ਸਿੰਘ ਪੁੱਤਰ ਬਹਾਦਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਝਨੇੜੀ ਦੇ ਧਰਮਿੰਦਰ ਸਿੰਘ ਬਿੱਕਾ ਅਤੇ ਪਿੰਡ ਰੇਤਗੜ੍ਹ ਦੇ ਬਲਜਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਨੂੰ ਕਾਬੂ ਕਰਕੇ ਇਨ੍ਹਾਂ ਤੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 5 ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤੇ , ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਲ ਇਕ ਹੋਰ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਹੈ, ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਦਰਸ਼ਨ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਪਿੰਡ ਰੇਤਗੜ੍ਹ ਦੇ ਬਲਵੀਰ ਸਿੰਘ ਬੀਰੂ ਦੇ ਘਰ ਛਾਪੇਮਾਰੀ ਕਰਦਿਆਂ ਉਸ ਤੋਂ 410 ਲੀਟਰ ਲਾਹਣ ਬਰਾਮਦ ਕਰਦਿਆਂ ਉਸ ਨੂੰ ਕਾਬੂ ਕਰਕੇ ਉਸ ’ਤੇ ਮਾਮਲਾ ਦਰਜ਼ ਕੀਤਾ। ਕਾਲਾਝਾੜ ਚੌਂਕੀ ਦੇ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਸਤਵੰਤ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ 7 ਗ੍ਰਾਮ ਚਿੱਟੇ ਸਮੇਤ ਰਵੀ ਸਿੰਘ ਵਾਸੀ ਖੇੜੀਗਿੱਲਾਂ ਨੂੰ ਕਾਬੂ ਕਰਕੇ ਉਸ ’ਤੇ ਮਾਮਲਾ ਦਰਜ਼ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਤੌਰ ’ਤੇ ਮੁਹਿੰਮ ਚਲਾਈ ਹੋਈ ਹੈ। 

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਤੀਜੇ ਦਿਨ ਵੀ ਕੰਮਕਾਜ ਠੱਪ ਕਰ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦਫਤਰ ਅੱਗੇ ਧਰਨਾ
Ad Position 24