03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਤਲੁਜ ਪੁਲ ਉੱਤੇ ਭਾਰੀ ਵਾਹਨਾਂ ਲਈ ਆਵਾਜਾਈ ਠੱਪ ਪ੍ਰਸ਼ਾਸਨ ਵਲੋਂ ਵੱਡੇ ਗਾਡਰ ਲਗਾ ਕੇ ਕੀਤਾ ਗਿਆ ਬੰਦ

ਮਾਛੀਵਾੜਾ ਸਾਹਿਬ, (ਲੁਧਿਆਣਾ), 16 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਮਾਲਵਾ ਤੇ ਦੁਆਬਾ ਨੂੰ ਜੋੜਦਾ ਸਤਲੁਜ ਪੁਲ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਚੱਲ ਰਿਹਾ ਹੈ। ਬੀਤੇ ਦਿਨੀਂ...

Ad Position 21
No active advertisement
ਅਜੀਤ ਡੈਸਕ 16-07-2026

ਮਾਛੀਵਾੜਾ ਸਾਹਿਬ, (ਲੁਧਿਆਣਾ), 16 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਮਾਲਵਾ ਤੇ ਦੁਆਬਾ ਨੂੰ ਜੋੜਦਾ ਸਤਲੁਜ ਪੁਲ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਚੱਲ ਰਿਹਾ ਹੈ। ਬੀਤੇ ਦਿਨੀਂ ‘ਅਜੀਤ’ ਅਖਬਾਰ ਅਤੇ ‘ਅਜੀਤ ਟੀ.ਵੀ.’ ਦੇ ਵਲੋਂ ਕੀਤੀ ਗਈ ਕਵਰੇਜ ਦਾ ਅਸਰ ਹੋਇਆ। ਇਸ ਪੁੱਲ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੋ ਚੁੱਕੀ ਸੀ ਅਤੇ ਵੱਡੇ ਵਾਹਨਾਂ ਦੇ ਆਉਣ ਜਾਣ ਕਰਕੇ ਪੁੱਲ ਕਾਫ਼ੀ ਨੁਕਸਾਨਿਆ ਗਿਆ ਸੀ। ਪ੍ਰਸ਼ਾਸਨ ਵਲੋਂ ਕਈ ਵਾਰ ਇਸ ਨੂੰ ਵੱਡੇ ਵਾਹਨਾਂ ਦੇ ਲਈ ਬੰਦ ਕਰ ਦਿੱਤਾ ਜਾਂਦਾ ਹੈ ਪਰ ਸ਼ਾਮ ਹੁੰਦੇ ਹੀ ਇਹ ਪੁਲ ਖੁੱਲ੍ਹ ਜਾਂਦਾ ਸੀ। ਪ੍ਰਸ਼ਾਸਨ ਵਲੋਂ ਹੁਣ ਮਾਛੀਵਾੜਾ ਸਾਈਡ ਤੋਂ ਲੋਹੇ ਦੇ ਵੱਡੇ ਗਾਡਰ ਲਗਾ ਕੇ ਭਾਰੀ ਵਾਹਨਾਂ ਦੇ ਲਈ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਪੁਲ ਦੇ ਉੱਪਰ ਲੰਘਣਾ ਭਾਰੀ ਵਹਾਨਾ ਦਾ ਬੰਦ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਸ਼ਾਮ ਹੁੰਦਿਆਂ ਹੀ ਇਨ੍ਹਾਂ ਵੱਡੇ ਵੱਡੇ ਗਾਡਰਾਂ ਨੂੰ ਸਾਈਡ ’ਤੇ ਕਰ ਦਿੱਤਾ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।

Ad Position 22
No active advertisement
ਪਿਛਲੀ ਖ਼ਬਰ ਸੋਨਮ ਵਾਂਗਚੁੱਕ ਦੀ ਭੁੱਖ ਹੜੜਾਲ ਦਾ ਅੱਜ 19ਵਾਂ ਦਿਨ ਅਗਲੀ ਖ਼ਬਰ ਭੇਖਾ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਹੋਇਆ ਸ਼ਾਰਟ ਸਰਕਟ
Ad Position 24