24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਗਲੇ ਕੁਝ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਣਾ

ਚੰਡੀਗੜ੍ਹ, 19 ਜੁਲਾਈ (ਯੂ.ਐੱਨ.ਆਈ.): ਦੱਖਣ-ਪੱਛਮੀ ਮੌਨਸੂਨ ਦੇ ਸਰਗਰਮ ਹੋਣ ਦੇ ਨਾਲ, ਹਰਿਆਣਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ (ਆਈ ਐੱਮ.ਡੀ). ਨੇ 20 ਤੋਂ 23 ਜੁਲਾਈ ਦੇ ਵਿਚਕਾਰ ਬਾਰਿਸ਼ ’ਚ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਹੈ।ਮੀਂਹ ਦੇ ਇਸ ਦੌਰ ਨਾਲ ਅਗਲੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ ਦਿਨ ਦੇ ਤਾਪਮਾਨ ਵਿੱਚ 3°C ਤੋਂ 5°C ਦੀ ਗਿਰਾਵਟ ਆਉਣ ਦੀ ਵੀ ਉਮੀਦ ਹੈ। ਖੇਤਰੀ ਮੌਸਮ ਕੇਂਦਰ ..

Ad Position 21
No active advertisement
ਅਜੀਤ ਡੈਸਕ 20-07-2026

ਚੰਡੀਗੜ੍ਹ, 19 ਜੁਲਾਈ (ਯੂ.ਐੱਨ.ਆਈ.): ਦੱਖਣ-ਪੱਛਮੀ ਮੌਨਸੂਨ ਦੇ ਸਰਗਰਮ ਹੋਣ ਦੇ ਨਾਲ, ਹਰਿਆਣਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ (ਆਈ ਐੱਮ.ਡੀ). ਨੇ 20 ਤੋਂ 23 ਜੁਲਾਈ ਦੇ ਵਿਚਕਾਰ ਬਾਰਿਸ਼ ’ਚ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਹੈ।ਮੀਂਹ ਦੇ ਇਸ ਦੌਰ ਨਾਲ ਅਗਲੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ ਦਿਨ ਦੇ ਤਾਪਮਾਨ ਵਿੱਚ 3°C ਤੋਂ 5°C ਦੀ ਗਿਰਾਵਟ ਆਉਣ ਦੀ ਵੀ ਉਮੀਦ ਹੈ। ਖੇਤਰੀ ਮੌਸਮ ਕੇਂਦਰ (ਆਰਐਮਸੀ), ਨਵੀਂ ਦਿੱਲੀ ਦੇ ਅਨੁਸਾਰ, ਸ਼ਨੀਵਾਰ ਸਵੇਰੇ 8:30 ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਮੀਂਹ ਅਤੇ ਗਰਜ ਨਾਲ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਗੁਆਂਢੀ ਦਿੱਲੀ ਵਿੱਚ ਮੌਸਮ ਖੁਸ਼ਕ ਰਿਹਾ। ਆਈ.ਐੱਮ.ਡੀ. ਦੀ 7 ਦਿਨਾਂ ਦੀ ਭਵਿੱਖਬਾਣੀ ਦੱਸਦੀ ਹੈ ਕਿ ਐਤਵਾਰ ਰਾਤ ਤੋਂ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਬਾਰਿਸ਼ ਦੀ ਗਤੀਵਿਧੀ ਤੇਜ਼ ਹੋਵੇਗੀ ਅਤੇ ਪੂਰੇ ਹਫ਼ਤੇ ਜਾਰੀ ਰਹੇਗੀ। 20, 22 ਅਤੇ 23 ਜੁਲਾਈ ਨੂੰ ਕਾਫ਼ੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂ ਕਿ 21 ਜੁਲਾਈ ਨੂੰ ਵਿਆਪਕ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। 24 ਅਤੇ 25 ਜੁਲਾਈ ਨੂੰ ਖਿੰਡ-ਪੁੰਡ ਬਾਰਿਸ਼ ਹੋਣ ਦੀ ਉਮੀਦ ਹੈ।
ਪੰਜਾਬ ’ਚ ਕਹਿਰ ਦੀ ਗਰਮੀ ਬਰਕਰਾਰ
ਐਤਵਾਰ ਨੂੰ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿਥੇ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਕਿਉਂਕਿ ਸੂਬੇ ਅਤੇ ਗੁਆਂਢੀ ਹਰਿਆਣਾ ’ਚ ਕਈ ਥਾਵਾਂ ’ਤੇ ਸਖਤ ਗਰਮੀ ਪੈ ਰਹੀ ਹੈ। ਵੱਧ ਤੋਂ ਵੱਧ ਤਾਪਮਾਨ ਸਾਧਾਰਨ ਨਾਲੋਂ ਚਾਰ ਡਿਗਰੀ ਤੱਕ ਉੱਪਰ ਰਿਹਾ। ਮੌਸਮ ਵਿਭਾਗ ਅਨੁਸਾਰ, ਪੰਜਾਬ ਦੇ ਫਿਰੋਜ਼ਪੁਰ ’ਚ ਵੀ ਗਰਮ ਮੌਸਮ ਰਿਹਾ, ਜਿਸ ਦਾ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਮੋਹਾਲੀ ’ਚ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਅਤੇ ਲੁਧਿਆਣਾ ’ਚ ਕ੍ਰਮਵਾਰ 34.7 ਡਿਗਰੀ ਸੈਲਸੀਅਸ ਤੇ 34.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ 2 ਸਾਲਾਂ ’ਚ ਰਾਜ ਸਭਾ ਮੈਂਬਰਾਂ ਨੇ 262 ਕਰੋੜ ਖਰਚ ਕੀਤੇ-ਆਰ.ਟੀ.ਆਈ. ’ਚ ਖੁਲਾਸਾ ਅਗਲੀ ਖ਼ਬਰ ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ
Ad Position 24