22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬਠਿੰਡਾ 'ਚ ਮਿੰਨੀ ਸਕੱਤਰੇਤ ਦੀਆਂ ਕੰਧਾਂ 'ਤੇ ਲਿਖੇ ਨਾਅਰੇ, ਪ੍ਰਸਾਸ਼ਨ ਨੇ ਕਾਲਖ ਪੋਥੀ

ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਵਿਚ ਮਿੰਨੀ ਸਕੱਤਰੇਤ ਦੀਆਂ ਕੰਧਾਂ ਉਪਰ ਇਕ ਸਿੱਖ ਸੰਸਥਾਂ ਦਾ ਹਵਾਲਾ ਦੇ ਕੇ 'ਬਈਏ ਭਜਾਓ-ਪੰਜਾਬ ਬਚਾਓ' ਦੇ ਨਾਅਰੇ ਲਿਖੇ....

Ad Position 21
No active advertisement
ਅਜੀਤ ਡੈਸਕ 20-07-2026

ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਵਿਚ ਮਿੰਨੀ ਸਕੱਤਰੇਤ ਦੀਆਂ ਕੰਧਾਂ ਉਪਰ ਇਕ ਸਿੱਖ ਸੰਸਥਾਂ ਦਾ ਹਵਾਲਾ ਦੇ ਕੇ 'ਬਈਏ ਭਜਾਓ-ਪੰਜਾਬ ਬਚਾਓ' ਦੇ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ! ਇਹ ਨਾਅਰੇ ਸਕੱਤਰੇਤ ਦੇ ਤਹਿਸੀਲ ਵਾਲੇ ਮੁੱਖ ਗੇਟ ਸਮੇਤ ਲਗਭਗ ਸਾਰੀਆਂ ਕੰਧਾਂ ਉਪਰ ਲਿਖੇ ਗਏ ਹਨ। ਜਿਉਂ ਹੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਇਨ੍ਹਾਂ ਨਾਅਰਿਆਂ ਦੀ ਭਿਣਕ ਪਈ ਤਾਂ ਤੁਰੰਤ ਇੰਨਾ ਨੂੰ ਮਿਟਾਉਣ ਲਈ ਨਾਅਰਿਆਂ ਉਪਰ ਕਾਲਖ ਪੋਥ ਦਿੱਤੀ ਗਈ ਪਰ ਫ‌ਿਰ ਵੀ ਇਹ ਪੜਣਯੋਗ ਦਿਖਾਈ ਦਿੰਦੇ ਹਨ।

ਇੰਨ੍ਹਾਂ ਨਾਅਰਿਆਂ ਉਪਰ 'ਤੱਤ ਕ੍ਰਾਂਤੀ' ਅਤੇ ਹੇਠਾਂ 'ਸ਼ਹੀਦੀ ਜਥਾ ਮਾਤਾ ਸਾਹਿਬ ਕੌਰ ਪੰਜਾਬ' ਉਕਰਿਆ ਹੋਇਆ ਤੇ ਸਾਰੇ ਨਾਅਰੇ ਮਸ਼ੀਨੀ ਲਿਖਾਈ ਨਾਲ ਉਕਰੇ ਗਏ ਹਨ, ਜੋ ਨੀਲੀ ਅਤੇ ਲਾਲ ਸਿਹਾਈ ਵਿਚ ਹਨ। ਇਕ ਫਿਰਕੇ ਵਿਰੋਧੀ ਨਾਅਰੇ ਉਸ ਮੁੱਖ ਸਥਾਨ (ਮਿੰਨੀ ਸਕੱਤਰੇਤ) ਉਪਰ ਲਿਖੇ ਗਏ ਹਨ, ਜਿਥੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਸਮੇਤ ਹੋਰ ਉੱਚ ਅਧਿਕਾਰੀਆਂਂ ਦੇ ਦਫਤਰ ਹਨ ਤੇ ਚੌਵੀ ਘੰਟੇ ਪੁਲਿਸ ਦਾ ਪਹਿਰਾ ਰਹਿੰਦਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਤਾੜ-ਤਾੜ ਗੋਲੀਆਂ ਨਾਲ ਦਹਿਲਿਆ ਲੋਹਚੱਪ, ਫਾਇਨੈਂਸ ਕਾਰੋਬਾਰੀਆਂ ਦੇ ਸੈਲਰ 'ਤੇ ਹਮਲਾ, ਜਵਾਬੀ ਫਾਇਰਿੰਗ ਵੀ ਹੋਈ ਅਗਲੀ ਖ਼ਬਰ ਵਾਂਗਚੁਕ ਵਲੋਂ 'ਸੰਸਦ ਚਲੋ' ਮਾਰਚ ਵਿਚ ਹਿੱਸਾ ਲੈਣ ਲਈ ਛੁੱਟੀ ਦੀ ਬੇਨਤੀ
Ad Position 24