13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਖਾਟੂ ਸ਼ਿਆਮ ਮੱਥਾ ਟੇਕਣ ਗਏ ਡੇਰਾਬੱਸੀ ਦੇ 5 ਨੌਜਵਾਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ, 2 ਨੌਜਵਾਨਾਂ ਦੀ ਮੌਤ-2 ਗੰਭੀਰ ਜ਼ਖ਼ਮੀ

ਡੇਰਾਬੱਸੀ (ਮੁਹਾਲੀ), 22 ਜੁਲਾਈ (ਗੁਰਮੀਤ ਸਿੰਘ) - ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਸਾਲਾਸਰ ਬਾਲਾਜੀ ਜਾ ਰਹੇ ਡੇਰਾਬੱਸੀ ਦੇ ਪੰਜ ਨੌਜਵਾਨਾਂ ਦੀ ਇਨੋਵਾ ਕਾਰ ਬੁੱਧਵਾਰ...

Ad Position 21
No active advertisement
ਅਜੀਤ ਡੈਸਕ 22-07-2026

ਡੇਰਾਬੱਸੀ (ਮੁਹਾਲੀ), 22 ਜੁਲਾਈ (ਗੁਰਮੀਤ ਸਿੰਘ) - ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਸਾਲਾਸਰ ਬਾਲਾਜੀ ਜਾ ਰਹੇ ਡੇਰਾਬੱਸੀ ਦੇ ਪੰਜ ਨੌਜਵਾਨਾਂ ਦੀ ਇਨੋਵਾ ਕਾਰ ਬੁੱਧਵਾਰ ਦੁਪਹਿਰ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਡੇਰਾਬੱਸੀ ਦੇ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ 35 ਸਾਲਾਂ ਸਚਿਨ ਮੱਗੁ ਉਰਫ ਮਿੱਠੂ ਪੁੱਤਰ ਬਲਬੀਰ ਮੱਗੂ ਅਤੇ 40 ਸਾਲਾਂ ਚੰਦਰ ਭਾਨ ਵਾਸੀ ਡੇਰਾਬੱਸੀ ਦੇ ਰੂਪ ਵਿਚ ਹੋਈ ਹੈ। ਚੰਦਰ ਭਾਨ ਡੇਰਾਬੱਸੀ ਵਿਖੇ ਝਾਂਸੀ ਗੋਲਗੱਪੇ ਵਾਲ਼ੇ ਦੇ ਨਾਂਅ ਤੋਂ ਮਸ਼ਹੂਰ ਸੀ। ਖਬਰ ਮਿਲਦੇ ਹੀ ਡੇਰਾਬੱਸੀ ਵਿੱਚ ਸੋਗ ਦੀ ਲਹਿਰ ਦੋੜ ਪਈ। ਇਨ੍ਹਾ ਦੇ ਦੋ ਸਾਥੀ ਅਨਮੋਲ ਸ਼ਰਮਾ ਅਤੇ ਰਾਜੇਸ਼ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦਕਿ 25 ਸਾਲਾਂ ਨਿਖਿਲ ਨੂੰ ਕੋਈ ਸਟ ਨਹੀਂ ਲਗੀ।

Ad Position 22
No active advertisement
ਪਿਛਲੀ ਖ਼ਬਰ ਨਾਲੇ ਵਿਚ ਨਜ਼ਰ ਆਇਆ ਮਗਰਮੱਛ, ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੋਲ ਅਗਲੀ ਖ਼ਬਰ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ 'ਚ ਬਠਿੰਡਾ ਦੇ 5 ਟੋਲ ਪਲਾਜ਼ੇ ਤਿੰਨ ਘੰਟੇ ਲਈ ਰਹੇ ਟੋਲ ਮੁਕਤ
Ad Position 24