13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨਾਲੇ ਵਿਚ ਨਜ਼ਰ ਆਇਆ ਮਗਰਮੱਛ, ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੋਲ

ਮਾਛੀਵਾੜਾ ਸਾਹਿਬ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ) - ਪਿੰਡ ਲੱਖੋਵਾਲ ਤੋਂ ਨਿਕਲ ਕਿ ਵੱਖ ਵੱਖ ਪਿੰਡਾਂ ਵਿਚੋਂ ਲੰਘਦੇ ਗੰਦੇ ਪਾਣੀ ਦੇ ਸੂਏ ਵਿਚ ਪਿੰਡ ਹਿਯਾਤਪੁਰ ਨਜ਼ਦੀਕ ਇਕ ਵੱਡਾ ਮਗਰਮੱਛ ਨਜ਼ਰ ਆਇਆ। ਪਿੰਡ...

Ad Position 21
No active advertisement
ਅਜੀਤ ਡੈਸਕ 22-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ) - ਪਿੰਡ ਲੱਖੋਵਾਲ ਤੋਂ ਨਿਕਲ ਕਿ ਵੱਖ ਵੱਖ ਪਿੰਡਾਂ ਵਿਚੋਂ ਲੰਘਦੇ ਗੰਦੇ ਪਾਣੀ ਦੇ ਸੂਏ ਵਿਚ ਪਿੰਡ ਹਿਯਾਤਪੁਰ ਨਜ਼ਦੀਕ ਇਕ ਵੱਡਾ ਮਗਰਮੱਛ ਨਜ਼ਰ ਆਇਆ। ਪਿੰਡ ਵਾਸੀ ਅਜਿੰਦਰ ਸਿੰਘ ਤੇ ਕਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਇਸ ਵੱਗਦੇ ਨਾਲੇ ਵਿਚ ਮਗਰਮੱਛ ਨੂੰ ਦੇਖਿਆ ਹੈ। ਹਾਲਾਂਕਿ ਇਸ ਵਾਰ ਬਰਸਾਤੀ ਪਾਣੀ ਵਿਚ ਇਨ੍ਹਾਂ ਨਾਲ਼ਿਆਂ ਵਿਚ ਨਹੀ ਆਇਆ ਤੇ ਹੋ ਸਕਦਾ ਹੈ ਕਿ ਪਿਛਲੇ ਸਾਲ ਹੜ੍ਹ ਵਰਗੇ ਪੈਦਾ ਹੋਏ ਹਾਲਾਤਾਂ ਵਿਚ ਇਹ ਮਗਰਮੱਛ ਸ਼ਾਇਦ ਇਸ ਪਾਣੀ ਵਿਚ ਰਹਿ ਗਿਆ। ਪਰ ਇਸ ਮਗਰਮੱਛ ਦੀ ਖ਼ਬਰ ਨੇ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੋਲ ਪੈਦਾ ਕਰ ਦਿੱਤਾ। ਅਸਲ ਵਿਚ ਪਿੰਡ ਗੁਰੂਗੜ ਤੋ ਹਿਯਾਤਪੁਰ ਕੋਲ ਜਿਹੜਾ ਨਾਲਾ ਵੱਗਦਾ ਹੈ ਉਥੇ ਕਾਫੀ ਡੂੰਘਾਈ ਦੱਸੀ ਜਾ ਰਹੀ ਹੈ ਤੇ ਇਹ ਮਗਰਮੱਛ ਇਸ ਘੇਰੇ ਦੇ ਆਸ ਪਾਸ ਹੀ ਨਜ਼ਰ ਆਇਆ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਾਲੇ ਦੇ ਆਸ ਪਾਸ ਆਮ ਰਾਹਗੀਰਾਂ ਦਾ ਕਾਫੀ ਲਾਂਘਾ ਹੈ ਤੇ ਪੑਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਤੇ ਜਲਦ ਤੋ ਜਲਦ ਇਸ ਮਗਰਮੱਛ ਨੂੰ ਕਾਬੂ ਕਰੇ।  

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਇੰਦਰਾ ਭਵਨ ਵਿਖੇ ਪੰਜ਼ਾਬ ਕਾਂਗਰਸ ਦੀ ਅਹਿਮ ਬੈਠਕ ਸ਼ੁਰੂ ਅਗਲੀ ਖ਼ਬਰ ਖਾਟੂ ਸ਼ਿਆਮ ਮੱਥਾ ਟੇਕਣ ਗਏ ਡੇਰਾਬੱਸੀ ਦੇ 5 ਨੌਜਵਾਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ, 2 ਨੌਜਵਾਨਾਂ ਦੀ ਮੌਤ-2 ਗੰਭੀਰ ਜ਼ਖ...
Ad Position 24