09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਨਿਰਵਾਲ ਰੈਸਟੋਰੈਂਟ ਨੇੜੇ ਭਿਆਨਕ ਸੜਕੀ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ

ਅਮਲੋਹ, (ਪਟਿਆਲਾ), 24 ਜੁਲਾਈ, (ਕੇਵਲ ਸਿੰਘ)- ਅਮਲੋਹ-ਮੰਡੀ ਗੋਬਿੰਦਗੜ੍ਹ ਰੋਡ 'ਤੇ ਨਿਰਵਾਲ ਰੈਸਟੋਰੈਂਟ ਨੇੜੇ ਬੀਤੀ ਰਾਤ ਇਕ ਕਾਰ ਦਾ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ....

Ad Position 21
No active advertisement
ਅਜੀਤ ਡੈਸਕ 24-07-2026

ਅਮਲੋਹ, (ਪਟਿਆਲਾ), 24 ਜੁਲਾਈ, (ਕੇਵਲ ਸਿੰਘ)- ਅਮਲੋਹ-ਮੰਡੀ ਗੋਬਿੰਦਗੜ੍ਹ ਰੋਡ 'ਤੇ ਨਿਰਵਾਲ ਰੈਸਟੋਰੈਂਟ ਨੇੜੇ ਬੀਤੀ ਰਾਤ ਇਕ ਕਾਰ ਦਾ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਅਮਲੋਹ ਦੇ ਨਾਮਵਰ ਕਾਰੋਬਾਰੀ ਅਰੋੜਾ ਮੋਬਾਈਲ ਸਟੋਰ ਦੇ ਮਾਲਕ ਕਾਕੂ ਅਰੋੜਾ ਦੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਣ ਟੁੱਟ ਕੇ ਕਾਫ਼ੀ ਦੂਰ ਜਾ ਡਿੱਗਿਆ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦਰਦਨਾਕ ਘਟਨਾ ਨਾਲ ਅਮਲੋਹ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਮਨਾਇਆ ਅਗਲੀ ਖ਼ਬਰ ਅੱਜ 17 ਦਿੱਲੀ ਮੈਟਰੋ ਸਟੇਸ਼ਨ ਰਹਿਣਗੇ ਬੰਦ
Ad Position 24