09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿਧਾਨ ਸਭਾ ਹਲਕਾ ਅਜਨਾਲਾ ਦੇ ਸੱਕੀ ਨਾਲੇ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਰਬਾਦ

ਰਮਦਾਸ (ਅੰਮ੍ਰਿਤਸਰ), 24 ਜੁਲਾਈ (ਜਸਵੰਤ ਸਿੰਘ ਵਾਹਲਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ...

Ad Position 21
No active advertisement
ਅਜੀਤ ਡੈਸਕ 24-07-2026

ਰਮਦਾਸ (ਅੰਮ੍ਰਿਤਸਰ), 24 ਜੁਲਾਈ (ਜਸਵੰਤ ਸਿੰਘ ਵਾਹਲਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਸਪੁੱਤਰ ਜ਼ਿਲ੍ਹਾ ਦਿਹਾਤੀ ਮੀਤ ਪ੍ਰਧਾਨ ਕੰਵਰ ਪ੍ਰਤਾਪ ਸਿੰਘ ਅਜਨਾਲਾ ਨੇ ਸਰਹੱਦੀ ਪਿੰਡ ਘੋਨੇਵਾਲ ਨਜ਼ਦੀਕ ਕੱਸੋਵਾਲ ਬ੍ਰਿਜ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਨਾਲਾ ਖੇਤਰ 'ਚ ਇਕ ਸਾਲ ਹੜ ਹੋਏ ਨੂੰ ਹੋ ਗਏ ਹਨ ਪਰ ਅਜੇ ਤੱਕ ਕਿਸਾਨ ਮਜ਼ਦੂਰਾਂ ਸਾਰਿਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਦ ਕਿ ਆਪਣੇ ਚਹੇਤਿਆਂ ਨੂੰ ਹੀ ਸਰਕਾਰ ਵਲੋਂ ਦਿੱਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਜਿਹੜੇ ਬੰਨ੍ਹ ਟੁੱਟੇ ਸਨ ਉਨ੍ਹਾਂ ਦੀ ਮੁਰੰਮਤ ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਸ਼ਾਂ ਨੇ ਕਰ ਦਿੱਤੀ ਸੀ ਪਰ ਸਰਕਾਰ ਨੇ ਉਨ੍ਹਾਂ ਬੰਨ੍ਹਾਂ ਦੁਆਲੇ ਕੋਈ ਮਜ਼ਬੂਤੀ ਲਈ ਕੋਈ ਪੱਥਰ ਨਹੀਂ ਲਗਾਇਆ। ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਭਾਰੀ ਡਰ ਹੈ ਕਿ ਹੜ ਆਉਣ ਤੇ ਇਨ੍ਹਾਂ ਥਾਵਾਂ ਤੋਂ ਫਿਰ ਬੰਨ ਨਾ ਟੁੱਟ ਜਾਵੇ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਵਿਚ ਸੱਕੀ ਨਾਲੇ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਦਾ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸਦੀ ਤੁਰੰਤ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਗੱਲਬਾਤ ਨਾਲ ਕੀਤਾ ਜਾਵੇ, ਡਾਂਗਾਂ ਨਾਲ ਨਹੀਂ- ਅਸ਼ਵਨੀ ਸ਼ਰਮਾ ਅਗਲੀ ਖ਼ਬਰ ਲਾਹੌਲ-ਸਪੀਤੀ ’ਚ ਦਰਦਨਾਕ ਹਾਦਸਾ, 13 ਲੋਕਾਂ ਦੀ ਮੌਤ
Ad Position 24