04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਿੰਡ ਵਿਲਾ ਕੋਠੀ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ, ਦੋ ਔਰਤਾਂ ਸਮੇਤ 4 ਗੰਭੀਰ ਜ਼ਖਮੀ

​ਕਪੂਰਥਲਾ, 25 ਜੁਲਾਈ (ਅਮਨਜੋਤ ਸਿੰਘ ਵਾਲੀਆਂ)- ਨੇੜਲੇ ਪਿੰਡ ਵਿਲਾ ਕੋਠੀ ਵਿਖੇ ਜ਼ਮੀਨੀ ਵਿਵਾਦ ਨੂੰ...

Ad Position 21
No active advertisement
ਅਜੀਤ ਡੈਸਕ 25-07-2026

​ਕਪੂਰਥਲਾ, 25 ਜੁਲਾਈ (ਅਮਨਜੋਤ ਸਿੰਘ ਵਾਲੀਆਂ)- ਨੇੜਲੇ ਪਿੰਡ ਵਿਲਾ ਕੋਠੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਹਿੰਸਕ ਝੜਪ ਵਿਚ ਦੋ ਔਰਤਾਂ ਸਮੇਤ ਚਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ​ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਦੌਰਾਨ ਸੁਭਾਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿਲਾ ਕੋਠੀ ਵਿਖੇ ਉਨ੍ਹਾਂ ਦੀ ਲਗਭਗ 7 ਕਨਾਲ ਜ਼ਮੀਨ ਹੈ, ਜਿਸ 'ਤੇ ਉਹ ਖੇਤੀਬਾੜੀ ਕਰਦੇ ਹਨ।

ਇਸ ਜ਼ਮੀਨ ਨੂੰ ਲੈ ਕੇ ਉਨ੍ਹਾਂ ਦਾ ਗੁਆਂਢੀਆਂ ਨਾਲ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਸੁਭਾਸ਼ ਕੁਮਾਰ ਅਨੁਸਾਰ ਅੱਜ ਇਸੇ ਵਿਵਾਦ ਦੇ ਹੱਲ ਲਈ ਥਾਣਾ ਕੋਤਵਾਲੀ ਪੁਲਿਸ ਵਲੋਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ। ਜਦੋਂ ਉਹ ਥਾਣੇ ਗਏ ਹੋਏ ਸਨ, ਤਾਂ ਪਿੱਛੋਂ ਉਨ੍ਹਾਂ ਦੀ ਭਰਜਾਈ ਪ੍ਰੀਤੀ ਅਤੇ ਪਤਨੀ ਸਿਮਰਨ ਖੇਤਾਂ ਵਿਚ ਕੰਮ ਕਰ ਰਹੀਆਂ ਸਨ ਅਤੇ ਇਸੇ ਦੌਰਾਨ ਗੁਆਂਢੀਆਂ ਨੇ 15 ਤੋਂ 20 ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਖੇਤਾਂ ਵਿਚ ਕੰਮ ਕਰ ਰਹੀਆਂ ਔਰਤਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ।

ਸੁਭਾਸ਼ ਕੁਮਾਰ ਨੇ ਦੱਸਿਆ ਕਿ ​ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਹ ਆਪਣੇ ਭਰਾ ਕਰਨ ਕੁਮਾਰ ਨਾਲ ਮੌਕੇ 'ਤੇ ਪੁਹੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਦੋਵੇਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੀੜਤ ਧਿਰ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਮੌਕੇ 'ਤੇ ਕਥਿਤ ਤੌਰ 'ਤੇ ਕੁਝ ਫਾਇਰ ਵੀ ਕੀਤੇ। ​ਸਿਵਲ ਹਸਪਤਾਲ ਕਪੂਰਥਲਾ ਦੇ ਡਿਊਟੀ ਡਾਕਟਰ ਕਰਨਪ੍ਰੀਤ ਸਿੰਘ ਵੱਲੋਂ ਚਾਰੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਡਾਕਟਰਾਂ ਅਨੁਸਾਰ ਸਾਰਿਆਂ ਦੀ ਐਮ.ਐਲ.ਆਰ ਕੱਟ ਕੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਥਾਣਾ ਕੋਤਵਾਲੀ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ​ਇਸ ਮਾਮਲੇ ਸਬੰਧੀ ਜਦੋਂ ਥਾਣਾ ਕੋਤਵਾਲੀ ਦੇ ਏ.ਐੱਸ.ਆਈ. ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਪੁਸ਼ਟੀ ਕੀਤੀ ਕਿ ਚਾਰੇ ਜ਼ਖਮੀਆਂ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਗੋਲੀ ਚੱਲਣ ਦੇ ਦੋਸ਼ਾਂ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਮੈਂ ਪੂਰੀ ਨਿਮਰਤਾ ਅਤੇ ਜ਼ੁੰਮੇਵਾਰੀ ਨਾਲ ਇਸ ਫਰਜ਼ ਨੂੰ ਨਿਭਾਵਾਂਗਾ- ਪ੍ਰਹਿਲਾਦ ਜੋਸ਼ੀ ਅਗਲੀ ਖ਼ਬਰ ਸੁਲਤਾਨਵਿੰਡ ਨਹਿਰ ’ਚ ਅਣਪਛਾਤੇ ਲੜਕੇ-ਲੜਕੀ ਨੇ ਮਾਰੀ ਛਾਲ, ਲੜਕੇ ਦੀ ਮੌਤ, ਲੜਕੀ ਦੀ ਭਾਲ ਜਾਰੀ
Ad Position 24