03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਰਕਾਰੀ ਸਮਾਗਮ ਸਬੰਧੀ ਚੁਣੇ ਹੋਏ ਕੌਂਸਲਰਾਂ ਨੂੰ ਸੱਦਾ ਨਾ ਦੇਣ 'ਤੇ ਭਾਜਪਾ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ

ਡਾਬਾ/ਲੁਹਾਰਾ/ਲੁਧਿਆਣਾ, 26 ਜੁਲਾਈ (ਕੁਲਵੰਤ ਸਿੰਘ ਸੱਪਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਮਵਾਰ ਨੂੰ...

Ad Position 21
No active advertisement
ਅਜੀਤ ਡੈਸਕ 26-07-2026

ਡਾਬਾ/ਲੁਹਾਰਾ/ਲੁਧਿਆਣਾ, 26 ਜੁਲਾਈ (ਕੁਲਵੰਤ ਸਿੰਘ ਸੱਪਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਮਵਾਰ ਨੂੰ ਲੁਧਿਆਣਾ ਵਿਖੇ ਹੋ ਰਹੀ ਆਮਦ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਧਾਨ ਸਭਾ ਦੱਖਣੀ ਦੇ ਇਲਾਕਾ ਪਿੰਡ ਲੁਹਾਰਾ ਵਿਖੇ ਕਰਵਾਏ ਜਾ ਰਹੇ ਸਰਕਾਰੀ ਸਮਾਗਮ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਚੁਣੇ ਗਏ ਕੌਂਸਲਰਾਂ ਨੂੰ ਸੱਦਾ ਨਾ ਦਿੱਤੇ ਜਾਣ ਤੋਂ ਨਾਰਾਜ਼ ਭਾਜਪਾ ਉਬੀਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ ਐਸ, ਵਾਰਡ ਨੰਬਰ 34 ਦੇ ਕੌਂਸਲਰ ਰਜੇਸ਼ ਮਿਸ਼ਰਾ, ਵਾਰਡ ਨੰਬਰ 33 ਤੋਂ ਕੌਂਸਲਰ ਪਤੀ ਕੁਲਵੰਤ ਸਿੰਘ ਕਾਤੀ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਰਕਾਰੀ ਸਮਾਗਮ ਲਈ ਸੱਦਾ ਪੱਤਰ ਨਾ ਦਿੱਤੇ ਜਾਣਾ ਮੰਦਭਾਗਾ ਹੈ।

ਕਿਉਂਕਿ ਪ੍ਰੋਟੋਕਾਲ ਅਨੁਸਾਰ ਸਰਕਾਰੀ ਸਮਾਗਮ ਲਈ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਸੱਦਿਆ ਜਾਣਾ ਹੁੰਦਾ ਹੈ। ਪ੍ਰਧਾਨ ਐੱਸ. ਐੱਸ ਨੇ ਕਿਹਾ ਕਿ ਉਕਤ ਸਮਾਗਮ ਸਰਕਾਰੀ ਪੱਧਰ ਤੇ ਹੋ ਰਿਹਾ ਹੈ ਨਾ ਕਿ ਆਮ ਆਦਮੀ ਪਾਰਟੀ ਦਾ ਨਿਜੀ ਪ੍ਰੋਗਰਾਮ ਹੈ। ਕੌਂਸਲਰ ਰਜੇਸ਼ ਮਿਸ਼ਰਾ ਨੇ ਕਿਹਾ ਕਿ ਸੱਦਾ ਪੱਤਰ ਨਹੀਂ ਦਿੱਤਾ ਗਿਆ ਕੋਈ ਗੱਲ ਨਹੀਂ ਪ੍ਰੰਤੂ ਅਸੀਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦੇਵਾਂਗੇ ਉਨ੍ਹਾਂ ਨੇ ਜਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਸਾਡਾ ਟਾਈਮ ਫਿਕਸ ਕੀਤਾ ਜਾਵੇ। ਜਦ ਕਿ ਹਲਕਾ ਵਿਧਾਇਕ ਸਾਡੇ ਨਾਲ ਅੱਗੇ ਲੱਗ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਵਿਚ ਸਹਾਇਤਾ ਕਰਨ ਤਾਂ ਜੋ ਇਲਾਕਾ ਵਾਸੀਆਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਦੌਰਾਨ ਜੁੜਿਆ ਭਾਰੀ ਇਕੱਠ ਅਗਲੀ ਖ਼ਬਰ ਫ਼ਗਵਾੜਾ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ
Ad Position 24