03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਨੌਜਵਾਨ ਨੇ ਕੀਤੀ ਖੁਦਕਸ਼ੀ

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 26 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਨੇੜਲੇ ਪਿੰਡ ਚੀਮਾ ਵਿਖੇ ਇਕ ਨੌਜਵਾਨ ਵਲੋਂ...

Ad Position 21
No active advertisement
ਅਜੀਤ ਡੈਸਕ 26-07-2026

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 26 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਨੇੜਲੇ ਪਿੰਡ ਚੀਮਾ ਵਿਖੇ ਇਕ ਨੌਜਵਾਨ ਵਲੋਂ ਦਰਖੱਤ ਨਾਲ ਲਟਕ ਕੇ ਖੁਦਕਸ਼ੀ ਕਰ ਲੈਣ ਦੀ ਖ਼ਬਰ ਹੈ।ਸਥਾਨਕ  ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੇ ਪੋਸਟਮਾਰਟਮ ਸਮੇ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ (27) ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੀਮਾ ਜੋ ਕਿ ਪਿਕਅਪ ਗੱਡੀ ਜਰੀਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।

ਜਿਸ ਨੇ ਅਨਾਜ ਮੰਡੀ ਚੀਮਾ ਵਿਖੇ ਮਾਰਕਿਟ ਕਮੇਟੀ ਦਫਤਰ ਦੇ ਅੱਗੇ ਆਪਣੀ ਪਿਕਅਪ ਗੱਡੀ ਖੜ੍ਹੀ ਕਰਨ ਉਪਰੰਤ ਪਿਛਲੇ ਪਾਸੇ ਇਕ ਸੁੰਨਸਾਨ ਜਗ੍ਹਾ ਤੇ ਜਾ ਕੇ ਆਪਣੇ ਗਲ ਵਿਚ ਰੱਸੀ ਪਾਕੇ ਇਕ ਦਰਖੱਤ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਭਾਵੇਂ ਮ੍ਰਿਤਕ ਦੀ ਪਤਨੀ ਰੋਹਨੀ ਦੇ ਬਿਆਨਾਂ ਤੇ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਪਰ ਪੁਲਿਸ ਵਲੋਂ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਦੀ ਹੜ੍ਹਤਾਲ ਜਾਰੀ, ਖਮਿਆਜ਼ਾ ਭੁਗਤ ਰਹੇ ਹਨ ਲੋਕ ਅਗਲੀ ਖ਼ਬਰ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ 882 ਬੱਚਿਆਂ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਇਤਿਹਾਸ ਰਚਿਆ- ਮੁੱਖ ਮੰਤਰੀ ਮਾਨ
Ad Position 24