03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸ਼ਹਿਰ ਵਿਚ ਕੂੜੇ ਦੇ ਢੇਰਾਂ 'ਤੇ ਪੰਜਾਬ ਸਰਕਾਰ ਦੀਆਂ ਫੋਟੋਆਂ ਲਾ ਕੇ ਕੀਤੀ ਨਾਅਰੇਬਾਜ਼ੀ

ਰਾਜਪੁਰਾ (ਪਟਿਆਲਾ), 26ਜੁਲਾਈ (ਰਣਜੀਤ ਸਿੰਘ) - ਨਗਰ ਕੌਂਸਲ ਰਾਜਪੁਰਾ ਦਫ਼ਤਰ ਦੇ ਬਿਲਕੁਲ ਸਾਹਮਣੇ ਕੂੜੇ ਦੀਆਂ ਚਾਰ ਚਾਰ ਪੰਜ ਪੰਜ ਫੁੱਟ ਢੇਰੀਆਂ ਲੱਗ ਗਈਆਂ ਹਨ ਅਤੇ ਇਸ ਸੜਕ...

Ad Position 21
No active advertisement
ਅਜੀਤ ਡੈਸਕ 26-07-2026

ਰਾਜਪੁਰਾ (ਪਟਿਆਲਾ), 26ਜੁਲਾਈ (ਰਣਜੀਤ ਸਿੰਘ) - ਨਗਰ ਕੌਂਸਲ ਰਾਜਪੁਰਾ ਦਫ਼ਤਰ ਦੇ ਬਿਲਕੁਲ ਸਾਹਮਣੇ ਕੂੜੇ ਦੀਆਂ ਚਾਰ ਚਾਰ ਪੰਜ ਪੰਜ ਫੁੱਟ ਢੇਰੀਆਂ ਲੱਗ ਗਈਆਂ ਹਨ ਅਤੇ ਇਸ ਸੜਕ ਉੱਪਰੋਂ ਦੀ ਲੰਘਣਾ ਰਾਹਗੀਰਾਂ ਲਈ ਬਹੁਤ ਵੱਡੀ ਮੁਸੀਬਤ ਬਣਿਆ ਪਿਆ ਹੈ। ਨਗਰ ਕੌਂਸਲ ਦੇ ਸਾਹਮਣੇ ਗੰਦ ਦੀਆਂ ਢੇਰੀਆਂ ਦੇ ਉੱਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਫੋਟੋਆਂ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧ ਦੇ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਹੰਸ ਰਾਜ ਬਰਵਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੰਦ ਦੀਆਂ ਢੇਰੀਆਂ ਰੇੜੀਆਂ ਵਿਚ ਪਾ ਲਈਆਂ ਹਨ ਅਤੇ ਕੱਲ੍ਹ ਨੂੰ ਸ਼ਹਿਰ ਵਿਚ ਬਹੁਤ ਵੱਡਾ ਐਕਸ਼ਨ ਕੀਤਾ ਜਾਵੇਗਾ ਅਤੇ ਇਹ ਗੰਦ ਦੀਆਂ ਰੇੜੀਆਂ ਕਿਸੇ ਵੀ ਅਫ਼ਸਰ, ਕਿਸੇ ਵੀ ਸਿਆਸੀ ਆਗੂ ਦੇ ਘਰ ਦੇ ਮੂਹਰੇ ਸਿੱਟੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਮੁਕਰ ਗਈ ਹੈ। ਇਸ ਲਈ ਕੱਲ੍ਹ ਤੋਂ ਬਾਅਦ ਕਰੋ ਜਾਂ ਮਰੋ ਦੀ ਨੀਤੀ ਤੇ ਪਹਿਰਾ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀ ਹੜ੍ਹਤਾਲ ਹੋਣ ਦੇ ਕਾਰਨ ਲੌਂਗੋਵਾਲ ਚ ਬਿਜਲੀ ਗੁੱਲ ਅਗਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਦੀ ਹੜ੍ਹਤਾਲ ਜਾਰੀ, ਖਮਿਆਜ਼ਾ ਭੁਗਤ ਰਹੇ ਹਨ ਲੋਕ
Ad Position 24