01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਆਯੂਸ਼ਮਾਨ ਅਰੋਗਿਆ ਕੇਂਦਰ ਤੋਂ ਸਮਰਸੀਬਲ ਮੋਟਰ ਅਤੇ ਤਾਰ ਚੋਰੀ

ਘੋਗਰਾ (ਹੁਸ਼ਿਆਰਪੁਰ), 26 ਜੁਲਾਈ (ਆਰ. ਐੱਸ. ਸਲਾਰੀਆ) - ਬੀਤੀ ਰਾਤ ਆਯੂਸ਼ਮਾਨ ਅਰੋਗਿਆ ਕੇਂਦਰ (ਮੁਹੱਲਾ ਕਲੀਨਿਕ) ਘੋਗਰਾ ਵਿਚੋਂ ਸਮਰਸੀਬਲ ਮੋਟਰ ਅਤੇ ਤਾਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ...

Ad Position 21
No active advertisement
ਅਜੀਤ ਡੈਸਕ 27-07-2026

ਘੋਗਰਾ (ਹੁਸ਼ਿਆਰਪੁਰ), 26 ਜੁਲਾਈ (ਆਰ. ਐੱਸ. ਸਲਾਰੀਆ) - ਬੀਤੀ ਰਾਤ ਆਯੂਸ਼ਮਾਨ ਅਰੋਗਿਆ ਕੇਂਦਰ (ਮੁਹੱਲਾ ਕਲੀਨਿਕ) ਘੋਗਰਾ ਵਿਚੋਂ ਸਮਰਸੀਬਲ ਮੋਟਰ ਅਤੇ ਤਾਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਏ.ਐੱਮ.ਓ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਨਿਚਰਵਾਰ ਨੂੰ ਕਲੀਨਿਕ ਬੰਦ ਕਰਕੇ ਚਲੇ ਗਏ ਸਨ, ਤਾਂ ਅੱਜ ਸਵੇਰੇ ਆ ਕੇ ਦੇਖਿਆ ਤਾਂ ਪੀਣ ਵਾਲੇ ਪਾਣੀ ਲਈ ਲਗਾਈ ਗਈ ਸਮਰਸੀਬਲ ਮੋਟਰ ਤਾਰ ਸਮੇਤ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲਈ ਗਈ ਹੈ।ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਮੁਹੱਲਾ ਕਲੀਨਿਕ ਵਿਚ ਚੋਰੀ ਹੋਈ ਸੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਰਾਤ ਦੇ ਸਮੇਂ ਤੇ ਕਲੀਨਿਕ ਵਿਚ ਸਕਿਉਰਟੀ ਗਾਰਡ ਮੁਹਈਆ ਕਰਵਾਇਆ ਜਾਵੇ ਤਾਂ ਜੋ ਹੋ ਰਹੀਆਂ ਚੋਰੀਆਂ ਤੋਂ ਬਚਿਆ ਜਾ ਸਕੇ। ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਦੇ ਆਮ ਆਦਮੀ ਕਲੀਨਿਕਾ ਦਾ ਸਮੂਹ ਸਟਾਫ ਹੜਤਾਲ 'ਤੇ ਅਗਲੀ ਖ਼ਬਰ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ 2 ਕਾਬੂ
Ad Position 24