02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੁਲਿਸ ਥਾਣਾ ਸੁਲਤਾਨਵਿੰਡ ਵਲੋ 267 ਗ੍ਰਾਮ ਅਫੀਮ ਤੇ ਦੋ ਨਜਾਇਜ ਪਿਸਟਲ ਸਮੇਤ ਦੋ ਨੌਜਵਾਨ ਕਾਬੂ

ਸੁਲਤਾਨਵਿੰਡ (ਅੰਮ੍ਰਿਤਸਰ), 2 ਅਗਸਤ (ਗੁਰਨਾਮ ਸਿੰਘ ਬੁੱਟਰ)- ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ....

Ad Position 21
No active advertisement
ਅਜੀਤ ਡੈਸਕ 02-08-2026

ਸੁਲਤਾਨਵਿੰਡ (ਅੰਮ੍ਰਿਤਸਰ), 2 ਅਗਸਤ (ਗੁਰਨਾਮ ਸਿੰਘ ਬੁੱਟਰ)- ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਸਖ਼ਤ ਹਦਾਇਤਾ ਤੇ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋ ਦੋ ਨੌਜਵਾਨਾ ਨੂੰ ਅਫੀਮ, ਦੋ ਨਜਾਇਜ ਪਿਸਟਲ, ਦੋ ਜਿੰਦਾ ਰੋਂਦ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਲਵਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਗਈ ਕਿਸੇ ਖਾਸ ਮੁਖ਼ਬਰ ਦੀ ਇਤਲਾਹ ਤੇ ਏ. ਐਸ. ਆਈ. ਕੁਲਦੀਪ ਸਿੰਘ ਦੀ ਅਗਵਾਈ ਹੇਠ, ਏ ਐਸ ਆਈ ਸ਼ਾਮ ਸੁੰਦਰ, ਏ. ਐਸ. ਆਈ. ਬਲਰਾਜ ਸਿੰਘ ਵਲੋ ਦੋਬੁਰਜੀ ਲਿੰਕ ਪਿੰਡ ਸੁਲਤਾਨਵਿੰਡ ਤੋ ਦੋਰਾਨੇ ਗਸ਼ਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋ ਕਾਬੂ ਕੀਤੇ ਗਏ ਕੰਵਰਦੀਪ ਸਿੰਘ ਕੋਮਲ ਪੁੱਤਰ ਰਾਏ ਜਿੰਦਰ ਸਿੰਘ ਵਾਸੀ ਪਿੰਡ ਨਾਗੋਕੇ ਜਿਲਾ ਤਰਨਤਾਰਨ ਕੋਲੋ ਇਕ ਨਜਾਇਜ ਪਿਸਟਲ 32 ਬੋਰ ਤੇ 267 ਗ੍ਰਾਮ ਅਫੀਮ ਤੇ ਕੁਝ ਡਰੱਗ ਮਨੀ ਅਤੇ ਨਿਸ਼ਾਨ ਸਿੰਘ ਸੋਨੂੰ ਪੁੱਤਰ ਗਿਆਨ ਵਾਸੀ ਪਿੰਡ ਸੁਲਤਾਨਵਿੰਡ ਕੋਲੋ ਇਕ ਨਜਾਇਜ ਪਿਸਟਲ 32 ਬੋਰ ਤੇ ਦੋ ਜਿੰਦਾ ਰੋਂਦ ਬ੍ਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੋਵੇਂ ਨੌਜਵਾਨਾ ਖਿਲਾਫ਼ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਐੱਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿੰਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਕੁੱਝ ਦਿਨ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਚ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸ਼ਾਨਦਾਰ ਸਵਾਗਤ, ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਕਿਸਾਨ ਜਥੇਬੰਦੀ ਵਲੋਂ 11 ਅਗਸਤ ਨੂੰ ਡੀ.ਐਸ.ਪੀ. ਰਾਜਾਸਾਂਸੀ ਅੱਗੇ ਲਗਾਏ ਜਾ ਰਹੇ ਪੱਕੇ ਮੋਰਚੇ ਸਬੰਧੀ ਮੀਟਿੰਗਾਂ
Ad Position 24
No active advertisement