02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਿਸਾਨ ਜਥੇਬੰਦੀ ਵਲੋਂ 11 ਅਗਸਤ ਨੂੰ ਡੀ.ਐਸ.ਪੀ. ਰਾਜਾਸਾਂਸੀ ਅੱਗੇ ਲਗਾਏ ਜਾ ਰਹੇ ਪੱਕੇ ਮੋਰਚੇ ਸਬੰਧੀ ਮੀਟਿੰਗਾਂ

ਚੋਗਾਵਾਂ/ ਅੰਮ੍ਰਿਤਸਰ, 2 ਅਗਸਤ (ਗੁਰਵਿੰਦਰ ਸਿੰਘ ਕਲਸੀ)- ਡੀ. ਐੱਸ. ਪੀ. ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ...

Ad Position 21
No active advertisement
ਅਜੀਤ ਡੈਸਕ 02-08-2026

ਚੋਗਾਵਾਂ/ ਅੰਮ੍ਰਿਤਸਰ, 2 ਅਗਸਤ (ਗੁਰਵਿੰਦਰ ਸਿੰਘ ਕਲਸੀ)- ਡੀ. ਐੱਸ. ਪੀ. ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਨਜ਼ਾਇਜ਼ ਪਰਚਿਆਂ, ਪੀੜਤਾਂ ਦੀ ਸੁਣਵਾਈ ਨਾ ਹੋਣ, ਨਸ਼ੇ, ਚੋਰੀਆਂ, ਲੁੱਟਾਂ ਖੋਹਾਂ ਅਤੇ ਪੁਲਿਸ ਨਾਲ ਸੰਬੰਧਿਤ ਚਿਰਾਂ ਤੋਂ ਲਟਕ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਆਦਿ ਮੁੱਦਿਆਂ ਨੂੰ ਲੈ ਕੇ ਡੀ. ਐੱਸ. ਪੀ.  ਦਫ਼ਤਰ ਅੱਗੇ 11 ਅਗਸਤ ਤੋਂ ਪੱਕਾ ਮੋਰਚਾ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ, ਬਾਜ਼ ਸਿੰਘ ਸਾਰੰਗੜਾ ਨੇ ਪਿੰਡ ਸ਼ਹੂਰਾਂ ਸਮੇਤ ਦਰਜਨਾਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ।

ਇਸ ਮੌਕੇ ਜੋਨ ਚੋਗਾਵਾਂ ਪ੍ਰਧਾਨ ਸ਼ਰਨਜੀਤ ਸਿੰਘ ਬੱਚੀਵਿੰਡ, ਹਰਜੀਤ ਸਿੰਘ ਜੋਨ ਸਕੱਤਰ ਤੇ ਪਿੰਡ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਸ਼ਹੂਰਾ ਵਿਖੇ ਸਰਬ ਸੰਮਤੀ ਨਾਲ 11 ਮੈਂਬਰੀ ਬੀਬੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ।

ਜਿਸ ਵਿਚ ਪ੍ਰਧਾਨ ਮਨਜੀਤ ਕੌਰ, ਸਕੱਤਰ ਪਰਮਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੌਰ, ਆਈਟੀ ਸੈਲ ਕੁਲਵਿੰਦਰ ਕੌਰ, ਮੈਂਬਰ ਜਸਬੀਰ ਕੌਰ, ਲਖਵਿੰਦਰ ਕੌਰ, ਦਲਜੀਤ ਕੌਰ, ਮਨਜੀਤ ਕੌਰ, ਦਲਬੀਰ ਕੌਰ, ਬਲਜੀਤ ਕੌਰ ਸੁਖਰਾਜ ਕੌਰ, ਨਿਰਮਲ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਗੁਰਲੀਨ ਕੌਰ, ਗੁਰਮੀਤ ਕੌਰ ਕਮੇਟੀ ਮੈਂਬਰ ਚੁਣੇ ਗਏ। ਡੀ.ਐਸ.ਪੀ. ਦਫ਼ਤਰ ਵਿਖੇ ਲਗਾਏ ਜਾ ਰਹੇ ਅਣਮਿਥੇ ਸਮੇਂ ਲਈ ਧਰਨੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਮਨਦੇਵ ਸਿੰਘ, ਕੁਲਦੀਪ ਸਿੰਘ, ਰਾਜਵਿੰਦਰ ਸਿੰਘ ਆੜਤੀ, ਰਾਮ ਸਿੰਘ ਆੜਤੀ, ਹਰਪਾਲ ਸਿੰਘ ਮੱਲ੍ਹੀ, ਜਗਤਾਰ ਸਿੰਘ ਬਾਰਵਾਲਾ, ਅਮਰੀਕ ਸਿੰਘ ਬਹਿੜਵਾਲ, ਗੁਰਬਾਜ ਸਿੰਘ,ਅਵਤਾਰ ਸਿੰਘ, ਸੁਬੇਗ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋ 267 ਗ੍ਰਾਮ ਅਫੀਮ ਤੇ ਦੋ ਨਜਾਇਜ ਪਿਸਟਲ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਕੈਂਟਰ ਅਤੇ ਟਰੱਕ ਦੀ ਹੋਈ ਟੱਕਰ, ਇਕ ਗੰਭੀਰ ਜ਼ਖਮੀ
Ad Position 24
No active advertisement