12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੀ ਆਵਾਜਾਈ ਜਾਮ

ਸ੍ਰੀ ਚਮਕੌਰ ਸਾਹਿਬ,12 ਸਤੰਬਰ (ਜਗਮੋਹਣ ਸਿੰਘ ਨਾਰੰਗ) - ਸਥਾਨਿਕ ਬੱਸ ਅੱਡੇ ਨੇੜੇ ਅੱਜ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਸ੍ਰੀ ਚਮਕੌਰ ਸਾਹਿਬ –ਮੋਰਿੰਡਾ ਅਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਸ੍ਰੀ ਚਮਕੌਰ ਸਾਹਿਬ,12 ਸਤੰਬਰ (ਜਗਮੋਹਣ ਸਿੰਘ ਨਾਰੰਗ) - ਸਥਾਨਿਕ ਬੱਸ ਅੱਡੇ ਨੇੜੇ ਅੱਜ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਸ੍ਰੀ ਚਮਕੌਰ ਸਾਹਿਬ –ਮੋਰਿੰਡਾ ਅਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਪਿੱਛਲੇ 10-12 ਦਿਨਾਂ ਤੋਂ ਬਿਜਲੀ ਦੇ ਲੰਮੇ ਕੱਟਾਂ ਨੇ ਉਨ੍ਹਾਂ ਦਾ ਝੋਨਾ ਸੁਕਾ ਦਿੱਤਾ ਹੈ। ਕਿਸਾਨਾਂ ਨੇ ਇਸ ਮੌਕੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਅਤੇ ਬਿਜਲੀ ਵਿਭਾਗ ਤੇ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਪਿੱਛਲੇ ਵਰ੍ਹੇ ਉਨ੍ਹਾਂ ਦੀਆਂ ਫ਼ਸਲਾਂ ਮੀਂਹ/ਹੜ੍ਹਾਂ ਨੇ ਬਰਬਾਦ ਕਰ ਦਿੱਤੀਆਂ ਅਤੇ ਇਸ ਵਾਰ ਸਰਕਾਰ ਦੀ ਨਲਾਇਕੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕਰਦੇਂ ਹਾਂ ਤਾਂ ਉਹ ਕਹਿੰਦੇ ਹਨ ਕਿ ਕੋਇਲਾ ਨਾ ਹੋਣ ਕਾਰਨ ਥਰਮਲ ਦੇ ਯੂਨਿਟ ਬੰਦ ਹਨ ਜਿਸ ਕਾਰਨ ਬਿਜਲੀ ਦੇ ਕੱਟ ਲੱਗ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜਦੋਂ ਮੌਸਮ ਮਾਹਰਾਂ ਨੇ ਪਹਿਲਾਂ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਤਾਂ ਫਿਰ ਕੋਇਲਾ ਕਿਉਂ ਨਹੀ ਭੰਡਾਰ ਕੀਤਾ। ਧਰਨੇ ਵਿਚ ਪੁੱਜੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਪਰ ਕਿਸਾਨਾਂ ਦੀ ਤਸੱਲੀ ਨਹੀ ਹੋਈ। ਧਰਨਾ ਅਜੇ ਜਾਰੀ ਹੈ ਤੇ ਆਵਾਜਾਈ ਬਦਲਵੇਂ ਰਾਸਤਿਆਂ ਰਾਹੀ ਭੇਜੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਘਰ ’ਚੋਂ ਚੋਰਾਂ ਨੇ 10 ਤੋਲੇ ਸੋਨਾ, 1500 ਅਮਰੀਕੀ ਡਾਲਰ ਤੇ 30 ਹਜ਼ਾਰ ਰੁਪਏ ਨਕਦ ਕੀਤੇ ਗਾਇਬ ਅਗਲੀ ਖ਼ਬਰ ਬਲਾਚੌਰ ’ਚ ਹੋ ਰਹੀ ਪੰਜਾਬ ਬਚਾਓ ਰੈਲੀ ’ਚ ਪਹੁੰਚੇ ਸੁਖਬੀਰ ਬਾਦਲ
Ad Position 24