12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਵਕੀਲ ਰਾਕੇਸ਼ ਕੁਮਾਰ ਗੁਪਤਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ

ਬਠਿੰਡਾ, 12 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਸ਼ਾਨਦਾਰ ਜਿੱਤ ਹਾਸਲ ਕਰ ਕੇ ਵਕੀਲ ਰਾਕੇਸ਼ ਕੁਮਾਰ ਗੁਪਤਾ ਜ਼ਿਲ੍ਹਾ ਬਾਰ ਐਸੋਸੀਏਸ਼ਨ...

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਬਠਿੰਡਾ, 12 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਸ਼ਾਨਦਾਰ ਜਿੱਤ ਹਾਸਲ ਕਰ ਕੇ ਵਕੀਲ ਰਾਕੇਸ਼ ਕੁਮਾਰ ਗੁਪਤਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਬਣ ਗਏ ਹਨ, ਜਦਕਿ ਸਕੱਤਰ ਦੀ ਚੋਣ ਵਕੀਲ ਗੁਰਜੋਤ ਸਿੰਘ ਸਿੱਧੂ ਨੇ ਜਿੱਤੀ ਹੈ। ਚੋਣ ਅਬਜ਼ਰਵਰ ਵਕੀਲ ਕੰਵਲਜੀਤ ਸਿੰਘ ਕੁਟੀ ਨੇ ਦੱਸਿਆ ਕਿ ਚੋਣਾਂ ਦੇ ਦੇਰ ਰਾਤ ਆਏ ਨਤੀਜਿਆਂ ਅਨੁਸਾਰ ਵਕੀਲ ਹੁਸਨਿੰਦਰ ਸਿੰਘ ਸਿੱਧੂ ਬੇਗਾ ਨੇ ਮੀਤ ਪ੍ਰਧਾਨ, ਵਕੀਲ ਸ਼ਗਨਦੀਪ ਕੌਰ ਸਿੱਧੂ ਨੇ ਮਹਿਲਾ ਮੀਤ ਪ੍ਰਧਾਨ, ਵਕੀਲ ਅਮਨਦੀਪ ਕੌਰ ਨੇ ਜੁਆਇੰਟ ਸਕੱਤਰ ਅਤੇ ਵਕੀਲ ਅਰਸ਼ਦੀਪ ਸ਼ਰਮਾ ਨੇ ਖ਼ਜ਼ਾਨਚੀ ਦੀ ਚੋਣ ਵਿਚ ਬਾਜ਼ੀ ਮਾਰਦਿਆ ਜਿੱਤ ਹਾਸਲ ਕੀਤੀ ਹੈ। ਚੁਣੀ ਗਈ ਨਵੀਂ ਟੀਮ ਨੇ ਬਾਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਕੀਲਾਂ ਦੇ ਹਿੱਤਾਂ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਪ੍ਰਗਟਾਇਆ।

Ad Position 22
No active advertisement
ਪਿਛਲੀ ਖ਼ਬਰ ਤਰਨਤਾਰਨ ਦਾਣਾ ਮੰਡੀ ਕੋਲ ਬੰਦ ਪਏ ਪੰਟਰੋਲ ਪੰਪ ’ਤੇ ਗੋਲ਼ੀਬਾਰੀ ’ਚ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਘਰ ’ਚੋਂ ਚੋਰਾਂ ਨੇ 10 ਤੋਲੇ ਸੋਨਾ, 1500 ਅਮਰੀਕੀ ਡਾਲਰ ਤੇ 30 ਹਜ਼ਾਰ ਰੁਪਏ ਨਕਦ ਕੀਤੇ ਗਾਇਬ
Ad Position 24