ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

10 ਗ੍ਰਾਮ ਹੈਰੋਇਨ ਸਮੇਤ 2 ਕਾਬੂ

Ad Position 21
No active advertisement
ਅਜੀਤ ਡੈਸਕ 07-05-2019
ਭੋਗਪੁਰ, 6 ਮਈ (ਕੁਲਦੀਪ ਸਿੰਘ ਪਾਬਲਾ)- ਪੁਲਿਸ ਥਾਣਾ ਭੋਗਪੁਰ ਵਲੋਂ 10 ਗ੍ਰਾਮ ਹੈਰੋਇਨ ਸਮੇਤ 2 ਵਿਆਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਕੁਲਵੰਤ ਸਿੰਘ ਵਲੋਂ ਸਾਥੀ ਪੁਲਿਸ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪਿੰਡ ਭਟਨੂਰਾ ਲੁਬਾਣਾ ਵਿਖੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ | ਪੁਲਿਸ ਨੂੰ 2 ਵਿਅਕਤੀ ਭੁਲੱਥ ਸਾਇਡ ਵਲੋਂ ਪੈਦਲ ਆਉਂਦੇ ਵਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਵੇਖ ਘਬਰਾ ਗਏ ਅਤੇ ਉਨ੍ਹਾਂ ਨੇ ਹੱਥਾਂ ਵਿੱਚ ਫੜ੍ਹੇ ਮੋਮੀ ਲਿਫਾਫੇ ਧਰਤੀ 'ਤੇ ਸੁੱਟ ਕੇ ਪਿਛੇ ਵੱਲ ਮੁੜਨ ਦੀ ਕੋਸ਼ਿਸ਼ ਵਿੱਚ ਸਨ ਕਿ ਸਬ ਇੰਸਪੈਕਟਰ ਕੁਲਵੰਤ ਸਿੰਘ ਵਲੋਂ ਸਾਥੀ ਪੁਲਿਸ ਕਰਮਚਾਰੀਆਂ ਦੇ ਸਹਿਯੋਗ ਨਾਲ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਦੀ ਪਹਿਚਾਣ ਰਣਜੀਤ ਸਿੰਘ ਉਰਫ ਜੀਤੀ ਪੁੱਤਰ ਜਸਵਿੰਦਰ ਸਿੰਘ ਅਤੇ ਸੁਰਜੀਤ ਲਾਲ ਪੁੱਤਰ ਗੁਰਮੀਤ ਲਾਲ ਦੋਵੇਂ ਵਾਸੀ ਪਿੰਡ ਲਾਹਧੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ | ਲਿਫਾਫਿਆਂ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਗਈ | ਪੁਲਿਸ ਨੇ ਦੋਵਾੇ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਮੁਕੱਦਮਾ ਦਰਜ਼ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਪੀ. ਵਲੋਂ ਚੋਣਾਂ ਦੇ ਮੱਦੇਨਜ਼ਰ ਸ਼ਾਹਕੋਟ ਸਬ-ਡਵੀਜ਼ਨ ਦਾ ਦੌਰਾ ਅਗਲੀ ਖ਼ਬਰ ਪਿੰਡ ਸਲੇਮਾ ਵਿਖੇ ਚੌਧਰੀ ਦੇ ਹੱਕ ਵਿਚ ਵਿਸ਼ਾਲ ਮੀਟਿੰਗ
Ad Position 24
No active advertisement