16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਐੱਸ.ਡੀ. ਸਕੂਲ ਰੱਥੜੀਆਂ ਨੇ ਖੇਡਾਂ ਦੇ ਖੇਤਰ 'ਚ 'ਦਿ ਬੈਸਟ ਸਕੂਲ' ਦਾ ਖ਼ਿਤਾਬ ਹਾਸਿਲ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 18-11-2024
ਮਲੋਟ, 17 ਨਵੰਬਰ (ਪਾਟਿਲ)- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਹਰ ਸਾਲ ਫਾਪ ਨੈਸ਼ਨਲ ਐਵਾਰਡ ਕਰਵਾਇਆ ਜਾਂਦਾ ਹੈ | ਸੈਸ਼ਨ 2023-24 ਦੀਆਂ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਫਾਪ ਐਵਾਰਡ 2024 ਚੰਡੀਗੜ੍ਹ ਯੂਨੀਵਰਸਿਟੀ ਵਿਚ ਕਰਵਾਇਆ ਗਿਆ | ਇਲਾਕੇ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇਕੋ-ਇਕ ਸਕੂਲ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਨੂੰ ਐਵਾਰਡ ਪ੍ਰੋਗਰਾਮ ਵਿਚ ਸਨਮਾਨਿਤ ਕੀਤਾ ਗਿਆ | ਸਕੂਲ ਨੂੰ ਸੈਸ਼ਨ 2023-24 ਦੌਰਾਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਖੇਡਾਂ ਦੇ ਖੇਤਰ ਵਿਚ ਬੈਸਟ ਸਕੂਲ ਸਪੋਰਟਸ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਰਮਨ ਕੁਮਾਰ ਵਲੋਂ ਰਾਜ ਸਭਾ ਮੈਂਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਮਨਪ੍ਰੀਤ ਸਿੰਘ ਤੋਂ ਹਾਸਿਲ ਕੀਤਾ ਗਿਆ | ਸਕੂਲ ਦੇ ਕੋਚ ਬਲਕਾਰ ਸਿੰਘ ਨੂੰ ਬੈਸਟ ਕੋਚ ਦਾ ਐਵਾਰਡ ਅਤੇ ਸਕੂਲ ਦੇ ਨੈਸ਼ਨਲ ਸਿਲਵਰ ਤਗ਼ਮਾ ਜੇਤੂ ਖਿਡਾਰੀਆਂ ਰੁਪੇਸ਼ ਪੁਰੀ ਪੁੱਤਰ ਰਮਨ ਕੁਮਾਰ ਅਤੇ ਸਾਹਿਲ ਪੁੱਤਰ ਹਰਮਿੰਦਰ ਕੁਮਾਰ ਨੂੰ ਐਵਾਰਡ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰਾਪਤੀ 'ਤੇ ਸੰਸਥਾ ਪ੍ਰਧਾਨ ਰਜਿੰਦਰ ਗਰਗ, ਮੈਨੇਜਰ ਵਿਕਾਸ ਗੋਇਲ ਅਤੇ ਸਮੂਹ ਕਮੇਟੀ ਮੈਂਬਰਾਂ, ਐੱਸ.ਡੀ. ਸਕੂਲ ਮਲੋਟ ਦੇ ਪਿ੍ੰਸੀਪਲ ਨੀਰੂ ਬਠਲਾ ਵਾਟਸ ਨੇ ਪਿ੍ੰਸੀਪਲ ਰਮਨ ਕੁਮਾਰ, ਕੋਚ ਬਲਕਾਰ ਸਿੰਘ, ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰੀਕਸ਼ਤ ਸਿੰਘ ਬਰਾੜ ਨੇ 50 ਮੀਟਰ 3 ਪੁਜ਼ੀਸ਼ਨ ਰਾਈਫ਼ਲ ਟੀਮ ਈਵੈਂਟ 'ਚ ਸੋਨ ਤਗ਼ਮਾ ਜਿੱਤਿਆ ਅਗਲੀ ਖ਼ਬਰ ਆਰੀਅਨ ਪਬਲਿਕ ਸਕੂਲ ਗਿੱਦੜਬਾਹਾ ਦਾ ਸਾਲਾਨਾ ਸਮਾਗਮ
Ad Position 24