16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਪ੍ਰੀਕਸ਼ਤ ਸਿੰਘ ਬਰਾੜ ਨੇ 50 ਮੀਟਰ 3 ਪੁਜ਼ੀਸ਼ਨ ਰਾਈਫ਼ਲ ਟੀਮ ਈਵੈਂਟ 'ਚ ਸੋਨ ਤਗ਼ਮਾ ਜਿੱਤਿਆ

Ad Position 21
repet_subhas-goyals [Copy P29]
ਅਜੀਤ ਡੈਸਕ 18-11-2024
ਮਲੋਟ, 17 ਨਵੰਬਰ (ਪਾਟਿਲ)-ਪ੍ਰੀਕਸ਼ਤ ਸਿੰਘ ਬਰਾੜ ਜੋਕਿ ਮਾਲਵਾ ਕਾਲਜ ਬਠਿੰਡਾ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਿਚ ਬੀ.ਏ. ਭਾਗ ਤੀਜਾ ਦਾ ਵਿਦਿਆਰਥੀ ਹੈ, ਨੇ ਇੰਟਰਨੈਸ਼ਨਲ ਯੂਨੀਵਰਸਿਟੀ ਸਪੋਰਟਸ ਫੈਡਰੇਸ਼ਨ ਵਲੋਂ ਨਵੀਂ ਦਿੱਲੀ ਵਿਖੇ ਹੋਈ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਪਿ ਸ਼ੂਟਿੰਗ ਦੇ 50 ਮੀਟਰ 3 ਪੁਜ਼ੀਸ਼ਨ ਰਾਈਫ਼ਲ ਟੀਮ ਈਵੈਂਟ ਵਿਚ ਸੋਨ ਤਗ਼ਮਾ ਜਿ ੱਤਿਆ | ਪਿਛਲੇ ਮਹੀਨੇ ਵੀ ਪ੍ਰੀਕਸ਼ਤ ਸਿੰਘ ਬਰਾੜ ਨੇ 50 ਮੀਟਰ 3 ਪੁਜ਼ੀਸ਼ਨ ਰਾਈਫ਼ਲ ਈਵੈਂਟ ਵਿਚ ਜੂਨੀਅਰ ਵਰਲਡ ਚੈਂਪੀਅਨਸ਼ਿਪ ਸੀ.ਐੱਸ.ਐੱਸ.ਐੱਫ਼. ਇੰਟਰਨੈਸ਼ਨਲ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਲੋਂ ਜੋਕਿ ਲਾਈਮਾ ਸਾਊਥ ਅਮੇਰੀਕਨ ਕੰਟਰੀ ਵਿਖੇ ਹੋਈ, ਵਿਚ ਵੀ ਸੋਨ ਤਗ਼ਮਾ ਜਿੱ ਤਿਆ ਸੀ | ਪ੍ਰੀਕਸ਼ਤ ਸਿੰਘ ਬਰਾੜ ਪਿੰਡ ਤਰਖਾਣਵਾਲਾ ਦਾ ਰਹਿਣ ਵਾਲਾ ਹੈ, ਪਰ ਸ਼ੂਟਿੰਗ ਉਸ ਨੇ ਬਠਿੰਡਾ ਵਿਚ ਸੇਂਟ ਜੇਵੀਅਰ ਸਕੂਲ ਤੋਂ ਸ਼ੁਰੂ ਕੀਤੀ | ਉਸ ਨੇ ਸਕੂਲ, ਜ਼ਿਲ੍ਹਾ, ਸੂਬਾ ਤੇ ਰਾਸ਼ਟਰੀ ਪੱਧਰ 'ਤੇ ਵੀ ਤਗ਼ਮੇ ਹਾਸਿਲ ਕੀਤੇ | ਉਸ ਦੀ ਚੋਣ 2020 'ਚ ਖੇਲੋ ਇੰਡੀਆ 'ਚ ਵੀ ਹੋਈ ਸੀ | 2023 'ਚ ਵੀ ਜਰਮਨੀ 'ਚ ਉਸ ਨੇ ਚੈਂਪੀਅਨਸ਼ਿਪ 'ਚ ਭਾਗ ਲਿਆ | ਪ੍ਰੀਕਸ਼ਤ ਸਿੰਘ ਬਰਾੜ ਨੇ ਪੇਰੂ 'ਚ ਵੀ ਪਿਛਲੇ ਮਹੀਨੇ 50 ਮੀਟਰ 3 ਪੁਜ਼ੀਸ਼ਨ 'ਚ ਟੀਮ ਸੋਨ ਤਗ਼ਮਾ ਜਿੱਤਿਆ ਸੀ | ਉਸ ਦੀ ਇਸ ਪ੍ਰਾਪਤੀ ਨਾਲ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਹੈ |
Ad Position 22
No active advertisement
ਪਿਛਲੀ ਖ਼ਬਰ ਮਰਨ ਵਰਤ 'ਤੇ ਬੈਠੇ ਹਰਗੋਬਿੰਦ ਕੌਰ ਨਾਲ ਬਲਵਿੰਦਰ ਸਿੰਘ ਭੂੰਦੜ ਵਲੋਂ ਮੁਲਾਕਾਤ ਅਗਲੀ ਖ਼ਬਰ ਐੱਸ.ਡੀ. ਸਕੂਲ ਰੱਥੜੀਆਂ ਨੇ ਖੇਡਾਂ ਦੇ ਖੇਤਰ 'ਚ 'ਦਿ ਬੈਸਟ ਸਕੂਲ' ਦਾ ਖ਼ਿਤਾਬ ਹਾਸਿਲ ਕੀਤਾ
Ad Position 24