ਕੋਟਕਪੂਰਾ, 17 ਨਵੰਬਰ (ਮੇਘਰਾਜ)- ਨੇੜਲੇ ਪਿੰਡ ਢਾਬ ਗੁਰੂ ਕੀ ਨਿਵਾਸੀ ਵਜ਼ੀਰ ਸਿੰਘ ਢਿੱਲੋਂ ਕੈਨੇਡੀਅਨ ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਮੌਤ ਹੋ ਗਈ ਸੀ | ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਢਾਬ ਗੁਰੂ ਕੀ ਵਿਖੇ ਰੱਖੇ ਗਏ ਸਹਿਜ ਪਾਠ ਦਾ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਕੀਤੀ ਗਈ | ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਤੇ ਪਿੰਡ ਵਾਸੀਆਂ ਵਲੋਂ ਭਾਵ ਭਿੰਨ੍ਹੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਰਾਗੀ ਸਿੰਘਾਂ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ | ਸਟੇਜ ਸੰਚਾਲਕ ਬਲਵੀਰ ਸਿੰਘ ਚੰਗਿਆੜਾ ਨੇ ਵੱਖ-ਵੱਖ ਧਾਰਮਿਕ, ਸਮਾਜਸੇਵੀ, ਰਾਜਸੀ ਤੇ ਸਮਾਜਿਕ ਸੰਸਥਾਵਾਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹੇ | 96 ਕਰੋੜੀ ਬਾਬਾ ਬੁੱਢਾ ਦਲ ਨਿਹੰਗ ਸਿੰਘ ਮੁਖੀ ਸੰਤ ਬਾਬਾ ਬਲਵੀਰ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਸਵ. ਵਜ਼ੀਰ ਸਿੰਘ ਢਿੱਲੋਂ ਦੇ ਸਪੁੱਤਰ ਬੂਟਾ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਢਿੱਲੋਂ ਤੇ ਹੋਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਵਜ਼ੀਰ ਸਿੰਘ ਢਿੱਲੋਂ ਬਹੁਤ ਹੀ ਮਿੱਠਬੋਲੜੇ, ਧਾਰਮਿਕ ਤੇ ਨਿਮਰ ਸ਼ਖ਼ਸੀਅਤ ਦੇ ਮਾਲਕ ਸਨ | ਉਹ ਆਪਣੇ ਪਿੰਡ ਤੇ ਕੈਨੇਡਾ ਨਿਵਾਸ ਸਮੇਂ ਬੜੀ ਨਿਮਰਤਾ ਨਾਲ ਲੋਕਾਂ ਦੀ ਸੇਵਾ ਕਰਦੇ ਰਹੇ | ਇਸ ਇਕੱਠ ਨੂੰ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਲਾਹਕਾਰ ਕੁਲਬੀਰ ਸਿੰਘ ਮੱਤਾ, ਨਿਧੱੜਕ ਸਿੰਘ ਬਰਾੜ, ਅਵਤਾਰ ਸਿੰਘ ਮੰਨਾ ਤੇ ਕੁਲਤਾਰ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਰਾਜਬਲਵਿੰਦਰ ਸਿੰਘ ਮਰਾੜ੍ਹ, ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ, ਮਨਿੰਦਰ ਸਿੰਘ ਗਿੱਲ, ਉਮੀਤ ਸਿੰਘ ਖੁੱਡੀਆਂ, ਚਰਨਜੀਤ ਸਿੰਘ ਸੰਧੂ ਸੱਕਾਂਵਾਲੀ, ਗੁਰਮੇਲ ਸਿੰਘ ਸੰਧੂ ਸਰਪੰਚ ਬਾਹਮਣਵਾਲਾ, ਅਵਤਾਰ ਸਿੰਘ ਸੰਧੂ, ਲਖਵੰਤ ਸਿੰਘ ਬਰਾੜ, ਲਖਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਬਾਜਵਾ, ਮਹਿੰਦਰ ਸਿੰਘ ਗਿੱਲ ਕੈਨੇਡਾ, ਸਾਬਕਾ ਸਰਪੰਚ ਵਰਿੰਦਰਪਾਲ ਸਿੰਘ ਮੱਤਾ, ਬਘੇਲ ਸਿੰਘ ਢਿੱਲੋਂ, ਜਗਬੀਰ ਸਿੰਘ ਢਿੱਲੋਂ, ਅੰਮਿ੍ਤਲਾਲ ਸ਼ਰਮਾ, ਕੈਪਟਨ ਨਗਿੰਦਰ ਸਿੰਘ ਢਿੱਲੋਂ, ਬੂਟਾ ਸਿੰਘ ਢਿੱਲੋਂ ਨੰਬਰਦਾਰ, ਸਰਬਨ ਸਿੰਘ ਢਿੱਲੋਂ ਸਮੇਤ ਹੋਰ ਵੀ ਵੱਡੀ ਗਿਣਤੀ 'ਚ ਰਿਸ਼ਤੇਦਾਰ, ਪਿੰਡ ਵਾਸੀ, ਪਰਿਵਾਰਕ ਮੈਂਬਰ ਤੇ ਰਾਜਸੀ ਆਗੂ ਹਾਜ਼ਰ ਸਨ |