ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਲਾਇਨਜ਼ ਕਲੱਬਾਂ ਨੇ ਸ਼ੁੂਗਰ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 18-11-2024
ਕੋਟਕਪੂਰਾ, 17 ਨਵੰਬਰ (ਮੋਹਰ ਸਿੰਘ ਗਿੱਲ)- ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321 ਐਫ਼ ਵਲੋਂ ਮਨਾਏ ਜਾ ਰਹੇ ਡਾਇਬਟੀਜ਼ ਸਰਵਿਸ ਹਫ਼ਤੇ ਤਹਿਤ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਤੇ ਕੋਟਕਪੂਰਾ ਵਿਸ਼ਵਾਸ ਵਲੋਂ ਸਾਂਝੇ ਤੌਰ 'ਤੇ ਸਥਾਨਕ ਬੱਤੀਆਂ ਵਾਲਾ ਚੌਕ 'ਚ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਕੈਂਪ ਵਿਚ ਰੀਜਨ ਚੇਅਰਮੈਨ ਸੁਰਿੰਦਰ ਸਿੰਘ ਤੇ ਰੀਜਨ ਐਡਮਨਿਸਟ੍ਰੇਟਰ ਰਜਿੰਦਰ ਸਿੰਘ ਸਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਪਿੰਦਰ ਸਿੰਘ ਤੇ ਵਿਕਰਾਂਤ ਧੀਂਗੜਾ ਨੇ ਦੱਸਿਆ ਕਿ ਕੈਂਪ ਦੌਰਾਨ 100 ਤੋਂ ਵੱਧ ਵਿਅਕਤੀਆਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਤੇ ਬਚਾਅ ਸਬੰਧੀ ਜਾਣਕਾਰੀ ਵੀ ਦਿੱਤੀ ਗਈ | ਡਾ. ਪ੍ਰਮੋਦ ਗੁਪਤਾ ਨੇ ਦੱਸਿਆ ਕਿ ਸ਼ੂਗਰ ਬਿਮਾਰੀ ਹੋਣ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਗਲਤ ਆਦਤਾਂ, ਮੋਟਾਪਾ, ਸਰੀਰਕ ਮਿਹਨਤ ਜਾਂ ਕਸਰਤ ਬਿਲਕੁੱਲ ਨਾ ਕਰਨਾ ਆਦਿ ਹਨ | ਸਿਗਰਟਨੋਸ਼ੀ, ਸ਼ਰਾਬ ਜਿਆਦਾ ਪੀਣ ਨਾਲ ਵੀ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ | ਸ਼ੂਗਰ ਬਿਮਾਰੀ ਦੇ ਮੁੱਖ ਲੱਛਣ ਵਾਰ-ਵਾਰ ਭੁੱਖ ਪਿਆਸ ਲੱਗਣਾ, ਵਾਰ ਵਾਰ ਪਿਸ਼ਾਬ ਆਉਣਾ, ਸਰੀਰਕ ਜ਼ਖ਼ਮਾਂ ਦਾ ਠੀਕ ਨਾ ਹੋਣਾ, ਸਰੀਰਕ ਥਕਾਵਟ ਰਹਿਣੀ ਆਦਿ ਹਨ | ਇਸ ਕੈਂਪ ਵਿਚ ਦੋਹਾਂ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਵਜ਼ੀਰ ਸਿੰਘ ਢਿੱਲੋਂ ਢਾਬ ਗੁਰੂ ਕੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀ ਭੇਟ
Ad Position 24
No active advertisement