16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
repet_subhas-goyals [Copy P29]
ਪਿੰਡ ਧੂਲਕੋਟ ਵਿਖੇ ਸੋਢੀ ਪਰਿਵਾਰ ਵਲੋਂ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਜਗਦੀਪ ਸਿੰਘ ਕਾਲਾ ਸੋਢੀ | (ਸੱਜੇ) ਸਮਾਗਮ ਵਿਚ ਹਾਜ਼ਰ ਸੰਗਤ | ਤਸਵੀਰਾਂ : ਰਵੀਪਾਲ<br/> 18-11-2024

ਦੋਦਾ, 17 ਨਵੰਬਰ (ਰਵੀਪਾਲ)- ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਕਾਲਾ ਸੋਢੀ, ਸਾਬਕਾ ਸਰਪੰਚ ਗੁਰਪਿਆਰ ਸਿੰਘ ਸੋਢੀ ਤੇ ਸਾਬਕਾ ਸਰਪੰਚ ਸੰਤੋਸ਼ ਕੌਰ ਸੋਢੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਏ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਧੂਲਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਾਲਾ ਸੋਢੀ ਨੇ ਦੱਸਿਆ ਕਿ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਇਕਬਾਲ ਸਿੰਘ ਲੰਗੇਆਣਾ ਸਮੇਤ ਜਥੇ ਵਲੋਂ ਦੀਵਾਨ ਸਜਾਏ ਗਏ | ਜਗਦੀਪ ਸਿੰਘ ਸੋਢੀ ਨੇ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੂੰ ਜੀ ਆਇਆ ਆਖਦਿਆਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਸਵ. ਰਤਨ ਸਿੰਘ ਸੋਢੀ ਦੇ ਸਮੂਹ ਸੋਢੀ ਪਰਿਵਾਰ ਵਲੋਂ ਕਰਵਾਏ ਸਮਾਗਮ ਦੀ ਸਮਾਪਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਗਤਾਂ ਨੇ ਫ਼ੁੱਲਾਂ ਦੀ ਵਰਖਾ ਕਰਕੇ ਗੁਰਦੁਆਰਾ ਸਾਹਿਬ ਲਈ ਰਵਾਨਗੀ ਕੀਤੀ | ਸਮਾਗਮ ਦੌਰਾਨ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਗਿਆ | ਇਸ ਮੌਕੇ ਗੁਰਚਰਨ ਸਿੰਘ ਸੰਧੂ ਭਲਾਈਆਣਾ ਸਾਬਕਾ ਚੇਅਰਮੈਨ, ਗੁਲਵੰਤ ਸਿੰਘ ਕਾਉਣੀ, ਗੁਰਮੀਤ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਜਸਪ੍ਰੀਤ ਸਿੰਘ ਹੈੱਡ ਗ੍ਰੰਥੀ, ਗੁਰਦੁਆਰਾ ਗੁਪਤਸਰ ਸਾਹਿਬ ਦੇ ਪ੍ਰਧਾਨ ਤੇ ਮੈਂਬਰ, ਦਲਜੀਤ ਸਿੰਘ ਕਾਉਣੀ, ਨਿਰਮਲ ਸਿੰਘ ਚੀਮਾ, ਪ੍ਰੇਮ ਕੁਮਾਰ ਕਟਾਰੀਆ, ਗੁਰਦੇਵ ਸਿੰਘ ਖ਼ਾਲਸਾ ਕਾਉਣੀ, ਬਿੱਟੂ ਮੈਂਬਰ, ਪ੍ਰੀਤਮ ਸਿੰਘ, ਗੁਰਤੇਜ ਸਿੰਘ ਮੌੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਗਿੱਦੜਬਾਹਾ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਵਲੋਂ ਗਿੱਦੜਬਾਹਾ ਵਿਖੇ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
Ad Position 24