16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜੀ-7 ਸਿਖ਼ਰ ਸੰਮੇਲਨ ਲਈ ਕੈਨੇਡਾ ਨਹੀਂ ਜਾਣਗੇ ਮੋਦੀ

Ad Position 21
No active advertisement
ਅਜੀਤ ਡੈਸਕ 03-06-2025
ਨਵੀਂ ਦਿੱਲੀ, 2 ਜੂਨ (ਉਪਮਾ ਡਾਗਾ ਪਾਰਥ)-ਕੈਨੇਡਾ ਦੇ ਅਲਬਰਟਾ 'ਚ 15 ਤੋਂ 17 ਜੂਨ ਦਰਮਿਆਨ ਹੋ ਰਹੇ ਜੀ-7 ਸਿਖ਼ਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਨਹੀਂ ਹੋਣਗੇ | 6 ਸਾਲਾਂ 'ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਜੀ-7 ਸਿਖ਼ਰ ਸੰਮੇਲਨ' 'ਚ ਹਿੱਸਾ ਨਹੀਂ ਲੈਣਗੇ | ਸਿਖਰ ਸੰਮੇਲਨ 'ਚ ਸ਼ਾਮਿਲ ਨਾ ਹੋਣ ਪਿੱਛੇ ਭਾਰਤ-ਕੈਨੇਡਾ ਤਣਾਅ ਅਤੇ ਸੁਰੱਖਿਆ ਸਰੋਕਾਰਾਂ ਨੂੰ ਦੱਸਿਆ ਜਾ ਰਿਹਾ ਹੈ | ਹਲਕਿਆਂ ਮੁਤਾਬਿਕ ਕੈਨੇਡਾ ਵਲੋਂ ਅਧਿਕਾਰਕ ਤੌਰ 'ਤੇ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਭਾਰਤ ਵਲੋਂ ਕੋਈ ਅਜਿਹੀ ਇੱਛਾ ਪ੍ਰਗਟਾਈ ਗਈ ਹੈ | ਕੈਨੇਡਾ ਵਲੋਂ ਮਹਿਮਾਨਾਂ ਦੀ ਸੂਚੀ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਉਸ ਨੇ ਕਿਸ-ਕਿਸ ਦੇਸ਼ ਨੂੰ ਸੱਦਾ ਦਿੱਤਾ ਹੈ, ਜਦਕਿ ਅਪੁਸ਼ਟ ਮੈਂਬਰਾਂ 'ਚ ਦੱਖਣੀ ਅਫਰੀਕਾ, ਯੂਕਰੇਨ, ਆਸਟੇ੍ਰਲੀਆ ਅਤੇ ਬ੍ਰਾਜ਼ੀਲ ਨੂੰ ਸੱਦਾ ਭੇਜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਸਾਲ 2023 'ਚ ਕੈਨੇਡਾ ਦੀ ਉਸ ਵੇਲੇ ਦੀ ਟਰੂਡੋ ਸਰਕਾਰ ਨੇ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ, ਜਿਸ ਨੂੰ ਭਾਰਤ ਨੇ ਖਾਰਜ ਕੀਤਾ ਸੀ | ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਹੈ, ਪਰ ਸਰਕਾਰ ਦਾ ਭਾਰਤ ਨੂੰ ਲੈ ਕੇ ਰੁਖ਼ ਸਪੱਸ਼ਟ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਹਵਾਬਾਜ਼ੀ ਖੇਤਰ 'ਚ ਨਿਵੇਸ਼ ਲਈ ਸ਼ਾਨਦਾਰ ਮੌਕੇ ਪੇਸ਼ ਕਰਦਾ ਹੈ ਭਾਰਤ-ਮੋਦੀ <br/> ਅਗਲੀ ਖ਼ਬਰ ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਨਾਮਜ਼ਦਗੀ ਦਾਖ਼ਲ <br/>
Ad Position 24