ਨਵੀਂ ਦਿੱਲੀ, 4 ਜੂਨ (ਉਪਮਾ ਡਾਗਾ ਪਾਰਥ)-ਅਗਲੀ ਮਰਦਮਸ਼ੁਮਾਰੀ, ਜਿਸ 'ਚ ਜਾਤ ਅਧਾਰਿਤ ਮਰਦਮਸ਼ੁਮਾਰੀ ਵੀ ਸ਼ਾਮਿਲ ਹੋਏਗੀ, ਦਾ ਅਮਲ 1 ਮਾਰਚ, 2027 ਤੋਂ ਸ਼ੁਰੂ ਹੋਏਗਾ | ਉਕਤ ਜਾਣਕਾਰੀ ਸਰਕਾਰੀ ਹਲਕਿਆਂ ਰਾਹੀਂ ਸਾਹਮਣੇ ਆਈ ਹੈ | ਹਲਕਿਆਂ ਮੁਤਾਬਿਕ ਬਰਫ਼ ਪ੍ਰਭਾਵਿਤ ਰਾਜਾਂ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ, ਜਿਸ 'ਚ ਲੱਦਾਖ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਸ਼ਾਮਿਲ ਹਨ, 'ਚ ਇਹ ਅਮਲ ਅਕਤੂਬਰ 2026 ਤੋਂ ਸ਼ੁਰੂ ਹੋ ਜਾਏਗਾ | ਮਰਦਮਸ਼ੁਮਾਰੀ ਦਾ ਅਮਲ ਦੋ ਪੜਾਵਾਂ 'ਚ ਹੋਏਗਾ ਅਤੇ ਇਸ 'ਚ ਰਾਸ਼ਟਰੀ ਪੱਧਰ 'ਤੇ ਨਾਗਰਿਕਾਂ ਬਾਰੇ ਜਾਤਾਂ ਅਧਾਰਿਤ ਸਵਾਲਾਂ ਦੀ ਲੰਮੀ ਸੂਚੀ ਨੂੰ ਸ਼ਾਮਿਲ ਕੀਤਾ ਜਾਏਗਾ | ਜ਼ਿਆਦਾਤਰ ਮਰਦਮਸ਼ੁਮਾਰੀ ਦਾ ਅਮਲ 10 ਸਾਲਾਂ ਬਾਅਦ ਕੀਤਾ ਜਾਂਦਾ ਹੈ | ਇਸ ਤੋਂ ਪਹਿਲਾਂ 2011 'ਚ ਭਾਰਤ ਦੀ ਮਰਦਮਸ਼ੁਮਾਰੀ ਕੀਤੀ ਗਈ ਸੀ, ਜਿਸ ਮੁਤਾਬਿਕ ਭਾਰਤ ਦੀ ਆਬਾਦੀ 121 ਕਰੋੜ ਤੋਂ ਵਧ ਦਰਜ ਕੀਤੀ ਗਈ ਸੀ | ਪਰ 2021 ਨੂੰ ਨਿਰਧਾਰਤ ਮਰਦਮਸ਼ੁਮਾਰੀ ਦੇ ਅਮਲ ਨੂੰ ਕੋਵਿਡ ਕਾਰਨ ਮੁਲਤਵੀ ਕਰਨਾ ਪਿਆ | 2027 ਦੀ ਮਰਦਮਸ਼ੁਮਾਰੀ ਪਹਿਲੀ ਵਾਰ 16 ਸਾਲਾਂ ਬਾਅਦ ਹੋ ਰਹੀ ਹੈ |
ਮਾਰਚ 2027 ਤੋਂ ਸ਼ੁਰੂ ਹੋਵੇਗੀ ਜਾਤੀ ਆਧਾਰਿਤ ਜਨਗਣਨਾ
ਅਜੀਤ ਡੈਸਕ
05-06-2025