29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬੰਗਲਾਦੇਸ਼ ਨੇ ਮੁਜੀਬੁਰ ਰਹਿਮਾਨ ਤੋਂ ਰਾਸ਼ਟਰਪਿਤਾ ਦੀ ਉਪਾਧੀ ਹਟਾਈ

Ad Position 21
No active advertisement
ਅਜੀਤ ਡੈਸਕ 05-06-2025

ਢਾਕਾ, 4 ਜੂਨ (ਪੀ.ਟੀ.ਆਈ.)-ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਪਰਿਭਾਸ਼ਾ ਨੂੰ ਸੋਧਦੇ ਹੋਏ ਇਕ ਕਾਨੂੰਨ 'ਚ ਸੋਧ ਕਰਦੇ ਹੋਏ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਲਈ 'ਰਾਸ਼ਟਰਪਿਤਾ' ਦੀ ਉਪਾਧੀ ਨੂੰ ਹਟਾ ਦਿੱਤਾ ਹੈ | ਇਹ ਕਦਮ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਸਰਕਾਰ ਵਲੋਂ ਦੇਸ਼ ਦੇ ਸੰਸਥਾਪਕ ਤੇ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ ਦੀ ਤਸਵੀਰ ਨੂੰ ਨਵੇਂ ਕਰੰਸੀ ਨੋਟਾਂ ਤੋਂ ਹਟਾਉਣ ਤੋਂ ਕੁਝ ਦਿਨ ਬਾਅਦ ਆਇਆ ਹੈ | ਰਿਪੋਰਟ ਅਨੁਸਾਰ ਅੰਤਰਿਮ ਸਰਕਾਰ ਨੇ ਰਾਸ਼ਟਰੀ ਆਜ਼ਾਦੀ ਘੁਲਾਟੀਆਂ ਪ੍ਰੀਸ਼ਦ ਐਕਟ 'ਚ ਸੋਧ ਕੀਤੀ ਹੈ, ਜਿਸ 'ਚ ਆਜ਼ਾਦੀ ਘੁਲਾਟੀਆਂ ਦੀ ਪਰਿਭਾਸ਼ਾ ਨੂੰ ਬਦਲਿਆ ਗਿਆ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਕਾਨੂੰਨ, ਨਿਆਂ ਤੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਮੰਗਲਵਾਰ ਰਾਤ ਨੂੰ ਸੰਬੰਧਿਤ ਆਰਡੀਨੈਂਸ ਜਾਰੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਰਨ ਕਲੀਨਿਕਲ ਲੈਬਾਰਟਰੀ ਦਾ ਨਵੀਂ ਇਮਾਰਤ 'ਚ ਉਦਘਾਟਨ ਅਗਲੀ ਖ਼ਬਰ ਪਾਕਿ ਨੇ ਹੁਣ ਏਸ਼ੀਅਨ ਡਿਵੈੱਲਪਮੈਂਟ ਬੈਂਕ ਤੋਂ ਲਿਆ 80 ਕਰੋੜ ਡਾਲਰ ਦਾ ਕਰਜ਼ਾ
Ad Position 24