07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ

Ad Position 21
No active advertisement
ਅਜੀਤ ਡੈਸਕ 03-09-2025
ਬਹਿਰਾਮਪੁਰ, (ਪ੍ਰੋ: ਬਲਬੀਰ ਸਿੰਘ ਕੋਲਾ)-ਲਗਾਤਾਰ ਪੈ ਰਹੇ ਮੀਂਹ ਕਾਰਨ ਰਾਵੀ ਦਰਿਆ ਦੇ ਪਤਨ ਮਕੌੜਾ 'ਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਦਰਿਆ ਦਾ ਪਾਣੀ ਕਈ ਥਾਵਾਂ ਤੋਂ ਕੰਢਿਆਂ ਤੋਂ ਬਾਹਰ ਆ ਕੇ ਖੇਤਾਂ ਅਤੇ ਸੜਕ 'ਤੇ ਆ ਗਿਆ ਹੈ | ਇਸ ਸੰਬੰਧੀ ਮਕੌੜਾ ਪੱਤਨ 'ਤੇ ਬੇੜੇ ਦੇ ਮਲਾਹ ਦੀਆਂ ਸੇਵਾਵਾਂ ਨਿਭਾਅ ਰਹੇ ਨਛੱਤਰ ਸਿੰਘ ਨੇ ਦੱਸਿਆ ਕਿ ਬਰਸਾਤ ਹੋਣ ਕਰਕੇ ਰਾਵੀ ਦਰਿਆ ਦੇ ਪੱਤਨ ਮਕੌੜਾ 'ਤੇ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਕਈ ਥਾਵਾਂ ਤੋਂ ਪਾਣੀ ਦਰਿਆ ਦੇ ਕੰਢਿਆਂ ਤੋਂ ਬਾਹਰ ਆ ਗਿਆ ਹੈ | ਦਰਿਆ ਵਿਚ ਪਹਿਲਾਂ ਆਏ ਹੜ੍ਹ ਅਤੇ ਟੁੱਟੇ ਹੋਏ ਧੁੱਸੀ ਬੰਨ੍ਹਾਂ ਕਰਕੇ ਲੋਕਾਂ ਦੇ ਮਨਾਂ 'ਚ ਸਹਿਮ ਦਾ ਮਾਹੌਲ ਹੈ |

Ad Position 22
No active advertisement
ਪਿਛਲੀ ਖ਼ਬਰ ਸਿਸੋਦੀਆ ਵਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ 525.46 ਮੀਟਰ
Ad Position 24