22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਹਿਸਾਰ ’ਚ ਫ਼ੌਜੀ ਅਭਿਆਸ ਦੌਰਾਨ ਟੈਂਕ ਹੇਠਾਂ ਆਉਣ ਕਾਰਨ ਦੋ ਜਵਾਨਾਂ ਦੀ ਮੌਤ

ਹਿਸਾਰ, 22 ਨਵੰਬਰ (ਪੀ.ਟੀ.ਆਈ.)-ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਭੋਜਰਾਜ ਪਿੰਡ ਵਿਖੇ ਫ਼ੌਜੀ ਅਭਿਆਸ ਦੌਰਾਨ ਇਕ ਟੈਂਕ ਹੇਠਾਂ ਆਉਣ ਕਾਰਨ ਭਾਰਤੀ ਫ਼ੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਇਹ ਹਾਦਸਾ ਸਨਿਚਰਵਾਰ ਨੂੰ ਵਾਪਰਿਆ। ਪੁਲਿਸ ਅਨੁਸਾਰ ਮੁੱਢਲੀ...

Ad Position 21
No active advertisement
ਅਜੀਤ ਡੈਸਕ 23-11-2026

ਹਿਸਾਰ, 22 ਨਵੰਬਰ (ਪੀ.ਟੀ.ਆਈ.)-ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਭੋਜਰਾਜ ਪਿੰਡ ਵਿਖੇ ਫ਼ੌਜੀ ਅਭਿਆਸ ਦੌਰਾਨ ਇਕ ਟੈਂਕ ਹੇਠਾਂ ਆਉਣ ਕਾਰਨ ਭਾਰਤੀ ਫ਼ੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਇਹ ਹਾਦਸਾ ਸਨਿਚਰਵਾਰ ਨੂੰ ਵਾਪਰਿਆ। ਪੁਲਿਸ ਅਨੁਸਾਰ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਭਿਆਸ ਦੌਰਾਨ ਟੈਂਕ ਦੇ ਚੱਲਣ ਨਾਲ ਉੱਡੀ ਧੂੜ ਕਾਰਨ ਡਰਾਈਵਰ ਨੂੰ ਅੱਗੇ ਦੇਖਣ ’ਚ ਮੁਸ਼ਕਿਲ ਆਈ, ਜਿਸ ਕਾਰਨ ਟੈਂਕ ਅੱਗੇ ਤਾਇਨਾਤ ਦੋ ਜਵਾਨਾਂ ਉੱਪਰ ਚੜ੍ਹ ਗਿਆ। ਮ੍ਰਿਤਕ ਜਵਾਨਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਾਸੀ ਨਾਇਕ ਮਨੀਸ਼ ਕੁਮਾਰ ਤੇ ਬਦਾਯੂੰ ਵਾਸੀ ਨਾਇਕ ਅੰਕੁਸ਼ ਕੁਮਾਰ ਵਜੋਂ ਹੋਈ ਹੈ। ਦੋਵਾਂ ਨੂੰ ਗੰਭੀਰ ਹਾਲਤ ’ਚ ਤੁਰੰਤ ਹਿਸਾਰ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਬੰਧੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੋਵਾਂ ਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿ ਪਹੁੰਚੇ ਭਾਰਤੀ ਜਥੇ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਵਾਪਸ ਲਿਆਂਦਾ
Ad Position 24