22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਐਸ.ਸੀ.ਓ. ਵਲੋਂ ਹਰ ਸੱਭਿਅਤਾ ਦੇ ਸਨਮਾਨ ਤੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਦਾ ਸੱਦਾ

ਨਵੀਂ ਦਿੱਲੀ, 22 ਨਵੰਬਰ (ਪੀ.ਟੀ.ਆਈ.)-ਭਾਰਤ ਵਲੋਂ ਕਰਵਾਏ ਗਏ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸੱਭਿਅਤਾਵਾਂ ਸਬੰਧੀ ਸੰਵਾਦ ਮੰਚ ਦਾ ਸਮਾਪਤੀ ਦਸਤਾਵੇਜ਼ ‘ਇੰਦਰਪ੍ਰਸਥ ਕਮਿਊਨੀਕ’ ਐਤਵਾਰ ਨੂੰ ਜਾਰੀ ਕੀਤਾ ਗਿਆ। ਇਸ ਵਿਚ ਹਰ ਸੱਭਿਅਤਾ ਨੂੰ ਬਰਾਬਰ ਦੀ ਆਵਾਜ਼ ਤੇ ਸਨਮਾਨ ਦੇਣ ਦੇ ਨਾਲ-ਨਾਲ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਤਿਹਾਸਕ ਪੁਰਾਣਾ ਕਿਲ੍ਹਾ ਵਿਖੇ ਕਰਵਾਏ ਗਏ ਇਸ ਤਿੰਨ ਰੋਜ਼ਾ ਮੰਚ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ...

Ad Position 21
No active advertisement
ਅਜੀਤ ਡੈਸਕ 23-11-2026

ਨਵੀਂ ਦਿੱਲੀ, 22 ਨਵੰਬਰ (ਪੀ.ਟੀ.ਆਈ.)-ਭਾਰਤ ਵਲੋਂ ਕਰਵਾਏ ਗਏ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸੱਭਿਅਤਾਵਾਂ ਸਬੰਧੀ ਸੰਵਾਦ ਮੰਚ ਦਾ ਸਮਾਪਤੀ ਦਸਤਾਵੇਜ਼ ‘ਇੰਦਰਪ੍ਰਸਥ ਕਮਿਊਨੀਕ’ ਐਤਵਾਰ ਨੂੰ ਜਾਰੀ ਕੀਤਾ ਗਿਆ। ਇਸ ਵਿਚ ਹਰ ਸੱਭਿਅਤਾ ਨੂੰ ਬਰਾਬਰ ਦੀ ਆਵਾਜ਼ ਤੇ ਸਨਮਾਨ ਦੇਣ ਦੇ ਨਾਲ-ਨਾਲ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਤਿਹਾਸਕ ਪੁਰਾਣਾ ਕਿਲ੍ਹਾ ਵਿਖੇ ਕਰਵਾਏ ਗਏ ਇਸ ਤਿੰਨ ਰੋਜ਼ਾ ਮੰਚ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਨਵੰਬਰ ਨੂੰ ਕੀਤਾ ਸੀ। ਇਸ ਵਿਚ ਪਾਕਿਸਤਾਨ ਦੇ ਸੰਘੀ ਮੰਤਰੀ ਮੁਸਦਿਕ ਮਲਿਕ ਸਮੇਤ ਐੱਸ.ਸੀ.ਓ. ਦੇ ਵੱਖ-ਵੱਖ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਭਾਰਤ ਤੇ ਪਾਕਿਸਤਾਨ ਵਿਚਾਲੇ ਮੰਚ ਤੋਂ ਇਲਾਵਾ ਕੋਈ ਰਸਮੀ ਦੁਵੱਲੀ ਗੱਲਬਾਤ ਹੋਣ ਬਾਰੇ ਪੁੱਛੇ ਜਾਣ ‘ਤੇ ਕੇਂਦਰੀ ਸੱਭਿਆਚਾਰ ਸਕੱਤਰ ਵਿਵੇਕ ਅਗਰਵਾਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਰਸਮੀ ਗੱਲਬਾਤ ਨਹੀਂ ਹੋਈ। ਹਾਲਾਂਕਿ, ਉਨ੍ਹਾਂ ਦੱਸਿਆ ਕਿ ਦਾਅਵਤਾਂ ਤੇ ਮੰਚ ਦੌਰਾਨ ਹੋਰਨਾਂ ਮੌਕਿਆਂ ‘ਤੇ ਗੈਰ-ਰਸਮੀ ਤੌਰ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਕਮਿਊਨੀਕ ’ਚ ਸੱਭਿਆਚਾਰਕ ਵਿਰਾਸਤ ਨੂੰ ਗੈਰ-ਕਾਨੂੰਨੀ ਤਸਕਰੀ ਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੱਭਿਆਚਾਰਕ ਵਿਰਾਸਤ ਤੱਕ ਪਹੁੰਚ ਬਣਾਉਣ ਲਈ ਤਕਨਾਲੋਜੀ ਤੇ ਮਨਸੂਈ ਬੁੱਧੀ (ਏ.ਆਈ.) ਦੀ ਉਸਾਰੂ ਵਰਤੋਂ ਕਰਨ ਦੀ ਵਕਾਲਤ ਕੀਤੀ ਗਈ ਹੈ। ਦਸਤਾਵੇਜ਼ ’ਚ ਵੱਖ-ਵੱਖ ਦੇਸ਼ਾਂ ਦੀਆਂ ਸਾਂਝੀਆਂ ਵਿਰਾਸਤੀ ਕੜੀਆਂ ਵਜੋਂ ਇਮਾਰਤਸਾਜ਼ੀ, ਸੰਗੀਤ, ਖਾਣ-ਪੀਣ ਤੇ ਕੱਪੜਾ ਉਦਯੋਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੱਭਿਆਚਾਰ ਨੂੰ ਦੇਸ਼ਾਂ ਵਿਚਾਲੇ ਦੋਸਤੀ ਤੇ ਚੰਗੇ ਗੁਆਂਢੀ ਸਬੰਧਾਂ ਦਾ ਅਹਿਮ ਪੁਲ ਦੱਸਦਿਆਂ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਿਲ ਕਰਨ ਲਈ ਦੇਸ਼ਾਂ ਵਲੋਂ ਸਾਂਝੇ ਤੌਰ ’ਤੇ ਨਾਮਜ਼ਦਗੀਆਂ ਭੇਜਣ ਦੀ ਸਿਫ਼ਾਰਸ਼ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਬਾਸਮਤੀ ਦਾ ਪਿਛਲੇ ਸਾਲ ਨਾਲੋਂ 2,000 ਰੁਪਏ ਪ੍ਰਤੀ ਕੁਇੰਟਲ ਤੱਕ ਵੱਧ ਮਿਲ ਰਿਹਾ ਭਾਅ ਅਗਲੀ ਖ਼ਬਰ ਪ੍ਰਦੂਸ਼ਣ ਰੋਕਥਾਮ ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਸੰਬੰਧੀ ਦਿੱਲੀ ਤੇ ਗੁਆਂਢੀ ਸੂਬਿਆਂ ਦਾ ‘ਰਿਪੋਰਟ ਕਾਰਡ’ ਜਾਰੀ
Ad Position 24