22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਬੰਗਲਾਦੇਸ਼ ’ਚ ਹਿੰਸਾ, 30 ਘਰ ਸਾੜੇ

ਢਾਕਾ, 22 ਨਵੰਬਰ (ਪੀ.ਟੀ.ਆਈ.)-ਬੰਗਲਾਦੇਸ਼ ਦੇ ਨਰਾਇਲ ਜ਼ਿਲ੍ਹੇ ਦੇ ਇਕ ਪਿੰਡ ’ਚ ਅਵਾਮੀ ਲੀਗ ਦੇ ਆਗੂਆਂ ਤੇ ਵਰਕਰਾਂ ਦੀਆਂ ਜਾਇਦਾਦਾਂ ’ਤੇ ਹਮਲਿਆਂ ਦੌਰਾਨ ਕਰੀਬ 30 ਘਰਾਂ ਨੂੰ ਅੱਗ ਲਾ ਦਿੱਤੀ ਗਈ। ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਸਿਆਸੀ ਹਿੰਸਾ ਫੈਲਣ ਤੋਂ ਬਾਅਦ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ‘ਪ੍ਰੋਥੋਮ ਆਲੋ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਕਾਲੀਆ ਉਪਜ਼ਿਲਾ ਦੇ ਬੇਂਦਰਚਰ ਪਿੰਡ ’ਚ ਸ਼ੁੱਕਰਵਾਰ ਦੁਪਹਿਰ ਤੋਂ ਅੱਧੀ ਰਾਤ ਤੱਕ ਹਮਲੇ ਹੋਏ। ਕਈ ਘਰਾਂ ਤੇ ਦੁਕਾਨਾਂ ਦੀ ਭੰਨ...

Ad Position 21
No active advertisement
ਅਜੀਤ ਡੈਸਕ 23-11-2026

ਢਾਕਾ, 22 ਨਵੰਬਰ (ਪੀ.ਟੀ.ਆਈ.)-ਬੰਗਲਾਦੇਸ਼ ਦੇ ਨਰਾਇਲ ਜ਼ਿਲ੍ਹੇ ਦੇ ਇਕ ਪਿੰਡ ’ਚ ਅਵਾਮੀ ਲੀਗ ਦੇ ਆਗੂਆਂ ਤੇ ਵਰਕਰਾਂ ਦੀਆਂ ਜਾਇਦਾਦਾਂ ’ਤੇ ਹਮਲਿਆਂ ਦੌਰਾਨ ਕਰੀਬ 30 ਘਰਾਂ ਨੂੰ ਅੱਗ ਲਾ ਦਿੱਤੀ ਗਈ। ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਸਿਆਸੀ ਹਿੰਸਾ ਫੈਲਣ ਤੋਂ ਬਾਅਦ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ‘ਪ੍ਰੋਥੋਮ ਆਲੋ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਕਾਲੀਆ ਉਪਜ਼ਿਲਾ ਦੇ ਬੇਂਦਰਚਰ ਪਿੰਡ ’ਚ ਸ਼ੁੱਕਰਵਾਰ ਦੁਪਹਿਰ ਤੋਂ ਅੱਧੀ ਰਾਤ ਤੱਕ ਹਮਲੇ ਹੋਏ। ਕਈ ਘਰਾਂ ਤੇ ਦੁਕਾਨਾਂ ਦੀ ਭੰਨ-ਤੋੜ ਅਤੇ ਲੁੱਟ-ਖੋਹ ਵੀ ਕੀਤੀ ਗਈ। ਹਮਲੇ ਵਿੱਚ ਸਾਬਕਾ ਅਵਾਮੀ ਲੀਗ ਵਿਧਾਇਕ ਬੀ.ਐੱਮ. ਕਬੀਰੁਲ ਹੱਕ ਮੁਕਤੀ, ਸਾਬਕਾ ਨਗਰਪਾਲਿਕਾ ਪ੍ਰਧਾਨ ਮੁਸ਼ਫਿਕੁਰ ਰਹਿਮਾਨ ਲਿਟਨ ਅਤੇ ਪਾਰਟੀ ਦੇ ਸਥਾਨਕ ਜਨਰਲ ਸਕੱਤਰ ਕ੍ਰਿਸ਼ਨਪਦਾ ਘੋਸ਼ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਅੱਗ ਬੁਝਾਊ ਦਸਤੇ ਨੇ ਰਾਤ ਕਰੀਬ 8 ਵਜੇ ਪਿੰਡ ਪਹੁੰਚ ਕੇ 20 ਤੋਂ 30 ਘਰਾਂ ਨੂੰ ਅੱਗ ਦੀ ਲਪੇਟ ਵਿੱਚ ਦੇਖਿਆ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੇ ਸਮਰਥਕਾਂ ਨੇ ਕਰੀਬ 50 ਘਰਾਂ ਤੇ ਦੁਕਾਨਾਂ ਦੀ ਭੰਨ-ਤੋੜ, ਲੁੱਟਮਾਰ ਅਤੇ ਅਗਜ਼ਨੀ ਕੀਤੀ। ਹਾਲਾਂਕਿ, ਸਥਾਨਕ ਬੀ.ਐੱਨ.ਪੀ. ਆਗੂਆਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਪ੍ਰਸ਼ਾਸਨ ਅਨੁਸਾਰ ਕਈ ਘਰਾਂ ਦੀ ਭੰਨ-ਤੋੜ ਕੀਤੀ ਗਈ ਅਤੇ ਪੰਜ ਤੋਂ ਛੇ ਘਰ ਸਾੜੇ ਗਏ। ਪੁਲਿਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਮਾਰੇ ਗਏ ਦੋ ਬੀ.ਐੱਨ.ਪੀ. ਆਗੂਆਂ ਦੇ ਰਿਸ਼ਤੇਦਾਰਾਂ ਅਤੇ ਸਮਰਥਕਾਂ ਵੱਲੋਂ ਅਵਾਮੀ ਲੀਗ ਨਾਲ ਸਬੰਧਤ ਘਰਾਂ ‘ਤੇ ਹਮਲੇ ਕੀਤੇ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਕਾਬੂ ਹੇਠ ਕੀਤੀ ਅਤੇ ਵਾਧੂ ਜਵਾਨ ਤਾਇਨਾਤ ਕੀਤੇ। ਮਾਮਲੇ ਦੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਖੇਡਾਂ ਦਾ ਹੱਬ ਬਣ ਰਿਹਾ ਹੈ-ਮੁੱਖ ਮੰਤਰੀ ਅਗਲੀ ਖ਼ਬਰ ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਤੇ ਪੰਜਾਬ ’ਚ ‘ਆਪ’ ਨੂੰ ਹਰਾਉਣਾ ਭਾਜਪਾ ਦਾ ਟੀਚਾ-ਨਿਤਿਨ ਨਬੀਨ
Ad Position 24