ਚੰਡੀਗੜ੍ਹ, 4 ਸਤੰਬਰ (ਏਜੰਸੀ)- ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੁੜ-ਵਸੇਬੇ ਲਈ 71 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ | ਇਸ ਦਾ ਮਕਸਦ ਪ੍ਰਭਾਵਿਤ ਲੋਕਾਂ ਖਾਸ ਕਰਕੇ ਕਿਸਾਨਾਂ ਜਿਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ, ਨੂੰ ਤੁਰੰਤ ਰਾਹਤ ਪਹੁੰਚਾਉਣਾ ਹੈ | ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਨੁਸਾਰ ਸਾਰੇ ਜ਼ਿਲਿ੍ਹਆਂ ਲਈ 35.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦੋਂ ਕਿ ਬੁਰੀ ਤਰ੍ਹਾਂ ਪ੍ਰਭਾਵਿਤ 12 ਜ਼ਿਲਿ੍ਹਆਂ ਲਈ 35.50 ਕਰੋੜ ਰੁਪਏ ਵਾਧੂ ਜਾਰੀ ਕੀਤੇ ਗਏ ਹਨ | ਗੁਰਦਾਸਪੁਰ ਲਈ 6.5 ਕਰੋੜ, ਅੰਮਿ੍ਤਸਰ, ਫਿਰੋਜ਼ਪੁਰ, ਫਾਜ਼ਿਲਕਾ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ ਤੇ ਤਰਨ ਤਾਰਨ ਲਈ ਹਰੇਕ ਨੂੰ 5-5 ਕਰੋੜ, ਪਠਾਨਕੋਟ ਲਈ 4 ਕਰੋੜ, ਹੁਸ਼ਿਆਰਪੁਰ ਲਈ 3 ਕਰੋੜ, ਰੂਪਨਗਰ ਲਈ 2.5 ਕਰੋੜ, ਬਠਿੰਡਾ, ਐਸ.ਏ.ਐਸ. ਨਗਰ ਤੇ ਮੁਕਤਸਰ ਸਾਹਿਬ ਲਈ ਹਰੇਕ ਨੂੰ 2-2 ਕਰੋੜ, ਮੋਗਾ ਤੇ ਸੰਗਰੂਰ ਲਈ ਹਰੇਕ ਨੂੰ 1.5 ਕਰੋੜ, ਬਰਨਾਲਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਮਾਨਸਾ, ਮਲੇਰਕੋਟਲਾ ਤੇ ਐਸ.ਬੀ.ਐਸ. ਨਗਰ ਲਈ ਹਰੇਕ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ |