• ਸਭ ਤੋਂ ਵੱਧ ਨੁਕਸਾਨ ਰਾਵੀ ਨੇ ਪਹੁੰਚਾਇਆ • ਸਰਕਾਰ ਤੋਂ ਮਦਦ ਦੀ ਉਮੀਦ 'ਚ ਪੀੜਤ ਲੋਕ
ਚੰਡੀਗੜ੍ਹ, 4 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ 'ਚ ਹੜ੍ਹਾਂ ਦੇ ਕਾਰਨ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ | ਅੰਮਿ੍ਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ ਦੇ ਕਈ ਪਿੰਡਾਂ 'ਚ ਰਾਵੀ ਅਤੇ ਸਤਲੁਜ ਦਰਿਆ ਦਾ ਪਾਣੀ ਵਧਣ ਨਾਲ ਲੋਕਾਂ ਦੀ ਮੁਸ਼ਕਿਲਾਂ ਵਧ ਗਈਆਂ ਹਨ | ਅੰਮਿ੍ਤਸਰ ਦੇ 140 ਪਿੰਡ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ ਤੇ ਇਸ ਨਾਲ ਜ਼ਮੀਨੀ ਨੁਕਸਾਨ ਬਹੁਤ ਹੋਇਆ ਹੈ ਅਤੇ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੋ ਗਈ ਹੈ | ਮੌਸਮ ਵਿਭਾਗ ਵਲੋਂ ਮਾਨਸਾ, ਸੰਗਰੂਰ ਅਤੇ ਬਰਨਾਲਾ ਜ਼ਿਲਿ੍ਹਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ | ਜਿਸ ਨਾਲ ਰਾਹਤ ਕਾਰਜਾਂ 'ਚ ਰੁਕਾਵਟ ਆ ਸਕਦੀ ਹੈ | ਹਾਲਾਂਕਿ ਮੀਂਹ ਰੁਕਣ ਬਾਅਦ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਪਰ ਸਤਲੁਜ ਅਤੇ ਘੱਗਰ ਦਰਿਆ ਅਜੇ ਵੀ ਨੱਕੋ ਨੱਕ ਭਰੇ ਹੋਏ ਹਨ | ਇਸ ਸਾਲ ਪੰਜਾਬ 'ਚ ਰਾਵੀ ਨੇ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ | ਕਈ ਪਿੰਡਾਂ 'ਚ ਹੜ੍ਹ ਦਾ ਪਾਣੀ ਘੱਟ ਹੋਇਆ ਹੈ, ਪਰ ਨੁਕਸਾਨ ਦੀ ਸੱਚਾਈ ਸਾਹਮਣੇ ਆਉਣ ਲੱਗੀ ਹੈ | ਲੋਕਾਂ ਦੇ ਘਰਾਂ 'ਚ ਰੇਤ ਜਮ੍ਹਾਂ ਹੋ ਚੁੱਕੀ ਹੈ ਅਤੇ ਖੇਤਾਂ 'ਚ ਵੀ ਫ਼ਸਲਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਕਈ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਹੈ, ਪਾਣੀ ਭਰ ਜਾਣ ਕਾਰਨ ਘਰਾਂ ਦੀਆਂ ਕੰਧਾਂ 'ਤੇ ਤਰੇੜਾਂ ਆ ਗਈਆਂ ਹਨ, ਛੱਤਾਂ ਢਹਿ ਗਈਆਂ ਹਨ ਅਤੇ ਕੱਚੇ ਘਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ | ਲੋਕ ਮੁਆਵਜ਼ੇ ਅਤੇ ਮੁੜ ਤੋਂ ਬਣਾਵਟ ਲਈ ਸਰਕਾਰ ਵਲੋਂ ਮਦਦ ਦੀ ਉਮੀਦ ਕਰ ਰਹੇ ਹਨ | ਪੰਜਾਬ 'ਚ ਇਹ ਸਥਿਤੀ ਸਿਆਸੀ ਅਤੇ ਸਮਾਜਿਕ ਦਿ੍ਸ਼ਟੀਕੋਣ ਤੋਂ ਵੀ ਬਹੁਤ ਮਹੱਤਵਪੂਰਨ ਬਣ ਗਈ ਹੈ, ਜਿਸ ਲਈ ਕਮਜ਼ੋਰ ਲੋਕਾਂ ਨੂੰ ਬਹੁਤ ਜਲਦੀ ਮਦਦ ਮਿਲਣੀ ਚਾਹੀਦੀ ਹੈ |
ਪੰਜਾਬ 'ਚ ਹੜ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ ਰਾਵੀ ਤੇ ਸਤਲੁਜ 'ਚ ਪਾਣੀ ਦਾ ਪੱਧਰ ਵਧਿਆ
ਅਜੀਤ ਡੈਸਕ
05-09-2025