13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਨਵਾਂ ਸਰਵਿਸ ਰੂਲ ਕੀਤਾ ਲਾਗੂ

Ad Position 21
No active advertisement
ਅਜੀਤ ਡੈਸਕ 05-09-2025

ਵਿਰੋਧੀ ਪਾਰਟੀਆਂ ਨੇ ਕੇਂਦਰ 'ਤੇ ਪੂਰਾ ਕੰਟਰੋਲ ਆਪਣੇ ਹੱਥ ਲੈਣ ਦੇ ਲਗਾਏ ਦੋਸ਼
ਹੁਣ ਸਿਰਫ਼ ਪ੍ਰਸ਼ਾਸਕ ਦੀ ਮਨਜ਼ੂਰੀ ਨਾਲ ਹੋਵੇਗੀ ਭਰਤੀ, ਤਬਾਦਲੇ ਤੇ ਨਿਯਮਾਂ 'ਚ ਤਬਦੀਲੀ

ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 4 ਸਤੰਬਰ-ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਨਵਾਂ ਸਰਵਿਸ ਰੂਲ ਲਾਗੂ ਕਰ ਕੇ ਵੱਡਾ ਝਟਕਾ ਦਿੱਤਾ ਹੈ | ਨਵੇਂ ਨਿਯਮ ਮੁਤਾਬਕ ਗਰੁੱਪ ਏ, ਬੀ ਤੇ ਸੀ ਦੇ ਕਰਮਚਾਰੀਆਂ ਦੀ ਭਰਤੀ, ਸਰਵਿਸ ਨਿਯਮਾਂ ਵਿਚ ਤਬਦੀਲੀ ਤੇ ਅਧਿਕਾਰੀਆਂ ਦੀ ਡੈਪੂਟੇਸ਼ਨ ਹੁਣ ਸਿਰਫ਼ ਪ੍ਰਸ਼ਾਸਕ ਦੀ ਮਨਜ਼ੂਰੀ ਨਾਲ ਹੀ ਹੋਵੇਗੀ | ਇਸ ਨਾਲ ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਭੂਮਿਕਾ ਲਗਭਗ ਖ਼ਤਮ ਹੋ ਜਾਵੇਗੀ ਤੇ ਸਾਰਾ ਕੰਟਰੋਲ ਸਿੱਧਾ ਕੇਂਦਰ ਦੇ ਹੱਥ ਚਲਾ ਗਿਆ ਹੈ | ਯੂ.ਟੀ. ਪ੍ਰਸ਼ਾਸਨ ਦੇ ਇਸ ਨਵੇਂ ਫ਼ੈਸਲੇ ਨਾਲ ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ ਪੈਦਾ ਹੋ ਗਈ ਹੈ | ਹਰ ਪਾਰਟੀ ਨੇ ਇਸ ਮੁੱਦੇ ਨੂੰ ਆਪਣੇ ਅੰਦਾਜ਼ ਵਿਚ ਉਠਾਉਣਾ ਸ਼ੁਰੂ ਕਰ ਦਿੱਤਾ ਹੈ |
ਕਰਮਚਾਰੀ ਦੁਚਿਤੀ 'ਚ ਨਵੇਂ ਸਰਵਿਸ ਰੂਲ ਕਾਰਨ ਚੰਡੀਗੜ੍ਹ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਿਚ ਬੇਚੈਨੀ ਦਾ ਮਾਹੌਲ ਬਣ ਗਿਆ ਹੈ | ਇਕ ਅਧਿਕਾਰੀ ਨੇ ਨਾਂਅ ਨਾ ਲਿਖਣ ਦੀ ਸ਼ਰਤ 'ਤੇ ਕਿਹਾ ਕਿ ਸਾਡੇ ਭਵਿੱਖ ਬਾਰੇ ਹਰ ਫ਼ੈਸਲਾ ਹੁਣ ਕੇਵਲ ਪ੍ਰਸ਼ਾਸਕ ਦੇ ਹੱਥ ਵਿਚ ਆ ਗਿਆ ਹੈ | ਇਸ ਨਾਲ ਸਥਾਨਕ ਹਿੱਤਾਂ ਦੀ ਅਣਦੇਖੀ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਖੇਤੀਬਾੜੀ ਮੰਤਰੀ ਵਲੋਂ ਅੰਮਿ੍ਤਸਰ, ਗੁਰਦਾਸਪੁਰ ਤੇ ਕਪੂਰਥਲਾ ਜ਼ਿਲਿ੍ਹਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰ... ਅਗਲੀ ਖ਼ਬਰ ਪਠਾਣਮਾਜਰਾ ਨੂੰ ਭਜਾਉਣ ਦੇ ਮਾਮਲੇ 'ਚ ਦਰਜਨ ਵਿਅਕਤੀ ਗਿ੍ਫ਼ਤਾਰ, 15 ਹੋਰਾਂ 'ਤੇ ਕੇਸ ਦਰਜ-ਵਿਧਾਇਕ ਦੀ ਭਾਲ ਜਾਰੀ
Ad Position 24