ਖਨੌਰੀ (ਸੰਗਰੂਰ), 5 ਸਤੰਬਰ (ਬਲਵਿੰਦਰ ਸਿੰਘ ਥਿੰਦ)-ਖਨੌਰੀ ਵਿਖੇ ਲੰਘਦਾ ਘੱਗਰ ਦਰਿਆ ਅੱਜ ਚੌਥੇ ਦਿਨ ਵੀ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ, ਜਿਸ ਕਰਕੇ ਖਨੌਰੀ ਇਲਾਕੇ ਦੇ ਸਬ ਡਵੀਜ਼ਨ ਮੂਨਕ ਅਤੇ ਪਾਤੜਾਂ 'ਚ ਘੱਗਰ ਦਰਿਆ ਨੇੜਲੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਪਏ ਹਨ ¢ ਖਨੌਰੀ ਵਿਖੇ ਘੱਗਰ ਦਰਿਆ ਦਾ ਪੱਧਰ ਰਾਤੀਂ 8 ਵਜੇ ਆਰ.ਡੀ. 460 ਪੁੱਲ 'ਤੇ ਲੱਗੇ ਮਾਪਦੰਡ ਅਨੁਸਾਰ 750.1 ਫੁੱਟ 'ਤੇ ਚੱਲ ਰਿਹਾ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਤੋਂ ਵੀ ਉਪਰ ਹੈ ¢ ਜਦਕਿ ਖਨੌਰੀ ਵਿਖੇ ਘੱਗਰ ਦਰਿਆ ਅਤੇ ਭਾਖੜਾ ਨਹਿਰ ਦੇ ਪੁੱਲ ਆਰ.ਡੀ. -460 'ਤੇ ਲੱਗੀ ਘੱਗਰ ਦਰਿਆ ਦੀ ਮੁੱਖ ਗੇਜ ਅਨੁਸਾਰ ਖ਼ਤਰੇ ਦਾ ਨਿਸ਼ਾਨ 748 ਫੁੱਟ 'ਤੇ ਹੈ¢