21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੁੰਬਈ ਪੁਲਿਸ ਨੂੰ 14 ਅੱਤਵਾਦੀਆਂ ਵਲੋਂ ਸ਼ਹਿਰ 'ਚ ਬੰਬ ਧਮਾਕੇ ਕਰਨ ਦੀ ਮਿਲੀ ਧਮਕੀ

Ad Position 21
No active advertisement
ਅਜੀਤ ਡੈਸਕ 06-09-2025
ਮੁੰਬਈ, 5 ਸਤੰਬਰ (ਪੀ.ਟੀ.ਆਈ)-ਮੁੰਬਈ ਪੁਲਿਸ ਉਸ ਸਮੇਂ ਹਾਈ ਅਲਰਟ 'ਤੇ ਆ ਗਈ ਜਦੋਂ ਉਸ ਨੂੰ ਇਕ ਧਮਕੀ ਭਰਿਆ ਸੰਦੇਸ਼ ਮਿਲਿਆ, ਜਿਸ ਵਿਚ ਦਾਅਵਾ ਕੀਤਾ ਗਿਆ ਕਿ 14 ਅੱਤਵਾਦੀ 400 ਕਿੱਲੋਗ੍ਰਾਮ ਆਰ.ਡੀ.ਐੱਕਸ ਲੈ ਕੇ ਸ਼ਹਿਰ 'ਚ ਦਾਖ਼ਲ ਹੋ ਗਏ ਸਨ ਅਤੇ ਇਸ ਨੂੰ ਗੱਡੀਆਂ ਵਿਚ ਲਗਾ ਦਿੱਤਾ ਗਿਆ ਹੈ | ਇਕ ਅਧਿਕਾਰੀ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਗਣੇਸ਼ ਉਤਸਵ ਦੇ 10ਵੇਂ ਦਿਨ ਵੀਰਵਾਰ ਨੂੰ ਅਨੰਤ ਚਤੁਰਥੀ ਲਈ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਕਿ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਨੂੰ ਉਸ ਦੀ ਵਸਟਐਪ ਹੈਲਪਲਾਈਨ 'ਤੇ ਧਮਕੀ ਭਰਿਆ ਸੰਦੇਸ਼ ਪ੍ਰਾਪਤ ਹੋਇਆ | ਉਨ੍ਹਾਂ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੇ ਧਮਕੀ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਅੱਤਵਾਦ ਵਿਰੋਧੀ ਸਕੁਐਡ (ਏ ਟੀ ਐੱਸ) ਅਤੇ ਹੋਰ ਏਜੰਸੀਆਂ ਨੂੰ ਵੀ ਇਸ ਬਾਰੇ ਸੂਚਿਤ ਕੀਤਾ | ਅਧਿਕਾਰੀ ਨੇ ਦੱਸਿਆ ਕਿ ਸੰਦੇਸ਼ ਭੇਜਣ ਵਾਲੇ ਨੇ 'ਲਸ਼ਕਰ-ਏ-ਜਿਹਾਦ' ਦਾ ਨਾਂਅ ਦਰਸਾਇਆ ਹੈ | ਸੰਦੇਸ਼ ਭੇਜਣ ਵਾਲੇ ਨੇ ਦਾਅਵਾ ਕੀਤਾ 14 ਅੱਤਵਾਦੀ ਸ਼ਹਿਰ 'ਚ ਦਾਖਲ ਹੋ ਚੁੱਕੇ ਸਨ ਅਤੇ 34 ਗੱਡੀਆਂ 'ਚ ਧਮਾਕੇ ਲਈ 400 ਕਿੱਲੋਗ੍ਰਾਮ ਆਰ.ਡੀ.ਐ ਕਸ ਲਗਾ ਦਿੱਤਾ ਗਿਆ ਹੈ, ਜੋ ਕਿ ਦੇਸ਼ ਨੂੰ ਹਿਲਾ ਕੇ ਰੱਖ ਦੇਵੇਗਾ | ਮੁੰਬਈ ਗਣੇਸ਼ ਉਤਸਵ ਦੇ 10ਵੇਂ ਦਿਨ ਸਨਿਚਰਵਾਰ ਨੂੰ ਜਸ਼ਨ ਮਨਾ ਰਹੀ ਹੈ ਅਤੇ ਪੁਲਿਸ ਸ਼ਹਿਰ 'ਚ ਲੱਖਾਂ ਸ਼ਰਧਾਲੂਆਂ ਦੀ ਗਲੀਆਂ 'ਚ ਭੀੜ ਲਈ ਸੁਰੱਖਿਆ ਇੰਤਜ਼ਾਮ 'ਚ ਰੁਝੀ ਹੋਈ ਸੀ | ਪੁਲਿਸ ਧਮਕੀ ਦੇ ਮੱਦੇਨਜ਼ਰ ਸ਼ਹਿਰ 'ਚ ਕਿਸੇ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਬਾਰੇ ਅਹਿਤਿਆਦੀ ਕਦਮ ਉਠਾ ਰਹੀ ਹੈ | ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ਅਤੇ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਨੇ ਮੁੰਬਈ ਵਾਸੀਆਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕਰਦਿਆਂ ਸ਼ੱਕੀ ਕਾਰਵਾਈ ਬਾਰੇ ਇਤਲਾਹ ਕਰਨ ਲਈ ਵੀ ਕਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਘੱਗਰ ਦਰਿਆ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹੈ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਅਗਲੀ ਖ਼ਬਰ ਪਾਣੀ ਦਾ ਪੱਧਰ 750.1 ਫੁੱਟ
Ad Position 24