ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅਗਲੀ ਪੀੜ੍ਹੀ ਦੇ ਜੀ.ਐਸ.ਟੀ. ਸੁਧਾਰ ਬੱਚਤ ਵਧਾਉਣਗੇ ਤੇ ਸਮਾਜ ਦੇ ਹਰ ਵਰਗ ਨੂੰ ਸਿੱਧਾ ਲਾਭ ਪਹੁੰਚਾਉਣਗੇ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਸਮੂਹਿਕ ਟੀਚੇ ਨੂੰ ਪ੍ਰਾਪਤ ਕਰਨ ਲਈ ਸਵੈ-ਨਿਰਭਰਤਾ ਦੇ ਰਾਹ 'ਤੇ ਚੱਲਣਾ ਜ਼ਰੂਰੀ ਹੈ | ਭਾਰਤੀਆਂ ਨੂੰ ਇਕ ਖੁੱਲ੍ਹੇ ਪੱਤਰ, ਜੋ ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤਾ, 'ਚ ਮੋਦੀ ਨੇ ਕਿਹਾ ਕਿ 22 ਸਤੰਬਰ ਤੋਂ ਅਗਲੀ ਪੀੜ੍ਹੀ ਦੇ ਜੀ.ਐਸ.ਟੀ. ਸੁਧਾਰਾਂ ਨੇ ਆਪਣੀ ਮÏਜੂਦਗੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਦੇਸ਼ ਭਰ 'ਚ 'ਜੀ.ਐਸ.ਟੀ. ਬੱਚਤ ਉਤਸਵ' ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਤਿਉਹਾਰਾਂ ਦਾ ਮÏਸਮ ਖੁਸ਼ੀ ਮਨਾਉਣ ਦਾ ਇਕ ਵਾਧੂ ਕਾਰਨ ਲੈ ਕੇ ਆਇਆ ਹੈ | ਇਹ ਸੁਧਾਰ ਬੱਚਤ ਨੂੰ ਵਧਾਉਣਗੇ ਅਤੇ ਸਮਾਜ ਦੇ ਹਰ ਵਰਗ, ਚਾਹੇ ਉਹ ਕਿਸਾਨ, ਅÏਰਤਾਂ, ਨੌਜਵਾਨ, ਗਰੀਬ, ਮੱਧ ਵਰਗ, ਵਪਾਰੀ ਜਾਂ ਐਮ.ਐਸ.ਐਮ.ਈ. ਹੋਣ, ਨੂੰ ਸਿੱਧੇ ਤÏਰ 'ਤੇ ਲਾਭ ਪਹੁੰਚਾਉਣਗੇ | ਉਹ ਵਧੇਰੇ ਵਿਕਾਸ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਗੇ ਤੇ ਹਰ ਰਾਜ ਅਤੇ ਖੇਤਰ ਦੀ ਤਰੱਕੀ ਨੂੰ ਤੇਜ਼ ਕਰਨਗੇ | ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਦੇ ਜੀ.ਐਸ.ਟੀ. ਸੁਧਾਰਾਂ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਮੁੱਖ ਤੌਰ 'ਤੇ 5 ਪ੍ਰਤੀਸ਼ਤ ਅਤੇ 18 ਪ੍ਰਤੀਸ਼ਤ ਦੇ ਦੋ ਸਲੈਬ ਹੋਣਗੇ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ 25 ਕਰੋੜ ਲੋਕ ਗਰੀਬੀ ਤੋਂ ਉੱਪਰ ਉੱਠੇ ਤੇ ਇਕ ਅਭਿਲਾਸ਼ੀ ਨਵ-ਮੱਧਮ ਵਰਗ ਬਣਾਇਆ ਹੈ | ਇਸ ਤੋਂ ਇਲਾਵਾ ਅਸੀਂ ਵੱਡੇ ਆਮਦਨ ਟੈਕਸ ਕਟÏਤੀਆਂ ਨਾਲ ਆਪਣੇ ਮੱਧ ਵਰਗ ਦੇ ਹੱਥ ਵੀ ਮਜ਼ਬੂਤ ਕੀਤੇ ਹਨ, ਜੋ 12 ਲੱਖ ਰੁਪਏ ਦੀ ਸਾਲਾਨਾ ਆਮਦਨ ਤੱਕ ਜ਼ੀਰੋ ਕਰ ਯਕੀਨੀ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਮਦਨ ਟੈਕਸ ਕਟÏਤੀਆਂ ਅਤੇ ਅਗਲੀ ਪੀੜ੍ਹੀ ਦੇ ਜੀ.ਐਸ.ਟੀ. ਸੁਧਾਰਾਂ ਨੂੰ ਜੋੜਦੇ ਹਾਂ ਤਾਂ ਉਹ ਲੋਕਾਂ ਲਈ ਲਗਭਗ 2.5 ਲੱਖ ਕਰੋੜ ਰੁਪਏ ਦੀ ਬੱਚਤ ਜੋੜਦੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੇ ਘਰੇਲੂ ਖ਼ਰਚੇ ਘਟ ਜਾਣਗੇ ਅਤੇ ਘਰ ਬਣਾਉਣ, ਵਾਹਨ ਖ਼ਰੀਦਣ, ਉਪਕਰਣ ਖ਼ਰੀਦਣ, ਬਾਹਰ ਖਾਣਾ ਖਾਣ ਜਾਂ ਪਰਿਵਾਰਕ ਛੁੱਟੀਆਂ ਦੀ ਯੋਜਨਾ ਬਣਾਉਣ ਵਰਗੀਆਂ ਇੱਛਾਵਾਂ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ | ਮੋਦੀ ਨੇ ਕਿਹਾ ਕਿ ਜੀ.ਐਸ.ਟੀ. ਨੇ ਦੇਸ਼ ਨੂੰ ਆਰਥਿਕ ਤÏਰ 'ਤੇ ਇਕਜੁੱਟ ਕੀਤਾ | ਉਨ੍ਹਾਂ ਕਿਹਾ ਕਿ 'ਇਕ ਰਾਸ਼ਟਰ, ਇਕ ਟੈਕਸ' ਨੇ ਇਕਸਾਰਤਾ ਅਤੇ ਰਾਹਤ ਲਿਆਂਦੀ | ਉਨ੍ਹਾਂ ਕਿਹਾ ਕਿ ਸਾਡੇ ਛੋਟੇ ਉਦਯੋਗ, ਦੁਕਾਨਦਾਰ, ਵਪਾਰੀ, ਉੱਦਮੀ ਅਤੇ ਐਮ. ਐਸ. ਐਮ.ਈ. ਨੂੰ ਕਾਰੋਬਾਰ ਕਰਨ ਦੀ ਸੌਖ ਤੇ ਪਾਲਣਾ ਕਰਨ 'ਚ ਆਸਾਨੀ ਹੋਵੇਗੀ | ਮੋਦੀ ਨੇ ਲੋਕਾਂ ਨੂੰ ਨਵਰਾਤਰਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ |
ਜੀ.ਐਸ.ਟੀ. ਸੁਧਾਰ ਨਾਲ ਬੱਚਤ ਵਧੇਗੀ, ਸਮਾਜ ਦੇ ਹਰ ਵਰਗ ਨੂੰ ਮਿਲੇਗਾ ਸਿੱਧਾ ਲਾਭ-ਮੋਦੀ <br/>
ਅਜੀਤ ਡੈਸਕ
23-09-2025