13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

'ਕਾਂਗਰਸ ਵਲੋਂ ਮੁਸ਼ਕਿਲ ਵਿਕਾਸ ਕਾਰਜ ਛੱਡਣ ਕਾਰਨ ਉੱਤਰ-ਪੂਰਬ ਦਾ ਕਾਫ਼ੀ ਨੁਕਸਾਨ ਹੋਇਆ' <br/>

Ad Position 21
No active advertisement
ਅਜੀਤ ਡੈਸਕ 23-09-2025

ਈਟਾਨਗਰ, 22 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਦੀ ਇਕ ਪੱਕੀ ਆਦਤ ਹੈ ਕਿ ਉਹ ਕਿਸੇ ਵੀ ਮੁਸ਼ਕਿਲ ਵਿਕਾਸ ਕਾਰਜ ਨੂੰ ਛੱਡ ਦਿੰਦੀ ਹੈ ਤੇ ਇਸ ਨਾਲ ਉੱਤਰ-ਪੂਰਬ ਨੂੰ ਕਾਫ਼ੀ ਨੁਕਸਾਨ ਹੋਇਆ ਹੈ | 5100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਈਟਾਨਗਰ ਦੇ ਇੰਦਰਾ ਗਾਂਧੀ ਪਾਰਕ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਜੀ.ਐਸ.ਟੀ. ਸੁਧਾਰਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਲੋਕਾਂ ਨੂੰ ਇਸ ਤਿਉਹਾਰੀ ਸੀਜ਼ਨ 'ਚ ਦੋਹਰਾ ਤੋਹਫ਼ਾ ਮਿਲੇਗਾ, ਜਿਸ ਨਾਲ ਨਵਰਾਤਰਿਆਂ ਦੇ ਪਹਿਲੇ ਦਿਨ ਘੱਟ ਦਰਾਂ ਲਾਗੂ ਹੋਣਗੀਆਂ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉੱਤਰ-ਪੂਰਬ ਦਾ ਵਿਕਾਸ ਦਿੱਲੀ ਤੋਂ ਨਹੀਂ ਕੀਤਾ ਜਾ ਸਕਦਾ, ਇਸ ਲਈ ਉਨ੍ਹਾਂ ਮੰਤਰੀਆਂ ਤੇ ਅਧਿਕਾਰੀਆਂ ਨੂੰ ਇਸ ਖੇਤਰ 'ਚ ਜ਼ਿਆਦਾ ਵਾਰ ਭੇਜਿਆ ਤੇ ਖੁਦ 70 ਤੋਂ ਵੱਧ ਵਾਰ ਇੱਥੇ ਆਏ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਇਕ ਪੱਕੀ ਆਦਤ ਇਹ ਹੈ ਕਿ ਉਹ ਮੁਸ਼ਕਿਲ ਵਿਕਾਸ ਕਾਰਜ ਨੂੰ ਛੱਡ ਦਿੰਦੇ ਹਨ | ਕਾਂਗਰਸ ਦੀ ਇਸ ਆਦਤ ਨੇ ਅਰੁਣਾਚਲ ਪ੍ਰਦੇਸ਼ ਤੇ ਪੂਰੇ ਉੱਤਰ-ਪੂਰਬ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ | ਪਹਾੜੀ ਤੇ ਜੰਗਲੀ ਖੇਤਰਾਂ 'ਚ ਜਿੱਥੇ ਵਿਕਾਸ ਕਾਰਜ ਚੁਣੌਤੀਪੂਰਨ ਸਨ, ਕਾਂਗਰਸ ਉਨ੍ਹਾਂ ਖੇਤਰਾਂ ਨੂੰ ਪੱਛੜੇ ਐਲਾਨ ਦਿੰਦੀ ਸੀ ਤੇ ਉਨ੍ਹਾਂ ਨੂੰ ਭੁੱਲ ਜਾਂਦੀ ਸੀ | ਮੋਦੀ ਨੇ ਕਿਹਾ ਕਿ ਸੜਕਾਂ ਬਣਾਉਣ ਲਈ ਕਦੇ ਅਸੰਭਵ ਮੰਨੇ ਜਾਂਦੇ ਖੇਤਰਾਂ 'ਚ ਹੁਣ ਆਧੁਨਿਕ ਹਾਈਵੇਅ ਹਨ | ਉਨ੍ਹਾਂ ਕਿਹਾ ਕਿ ਸੇਲਾ ਸੁਰੰਗ, ਜੋ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ, ਹੁਣ ਅਰੁਣਾਚਲ ਦੀ ਇਕ ਮਾਣਮੱਤੀ ਪਛਾਣ ਹੈ | ਹੋਲੋਂਗੀ ਹਵਾਈ ਅੱਡੇ 'ਚ ਇਕ ਨਵਾਂ ਟਰਮੀਨਲ ਹੈ ਤੇ ਸਿੱਧੇ ਦਿੱਲੀ ਨਾਲ ਜੁੜਨ ਵਾਲੀਆਂ ਉਡਾਣਾਂ ਹਨ |

Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. ਸੁਧਾਰ ਨਾਲ ਬੱਚਤ ਵਧੇਗੀ, ਸਮਾਜ ਦੇ ਹਰ ਵਰਗ ਨੂੰ ਮਿਲੇਗਾ ਸਿੱਧਾ ਲਾਭ-ਮੋਦੀ <br/> ਅਗਲੀ ਖ਼ਬਰ ਪਾਕਿ ਹਵਾਈ ਫ਼ੌਜ ਵਲੋਂ ਆਪਣੇ ਹੀ ਲੋਕਾਂ 'ਤੇ ਬੰਬਾਰੀ-30 ਮੌਤਾਂ <br/>
Ad Position 24