17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਟਰੰਪ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਭਾਰਤ ਤੇ ਪਾਕਿ ਵਿਚਾਲੇ ਟਕਰਾਅ ਨੂੰ ਰੋਕਣ ਦਾ ਦਾਅਵਾ <br/>

Ad Position 21
No active advertisement
ਅਜੀਤ ਡੈਸਕ 24-09-2025

ਸੰਯੁਕਤ ਰਾਸ਼ਟਰ, 23 ਸਤੰਬਰ ( ਪੀ.ਟੀ.ਆਈ.)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ ਹੈ | ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 80ਵੇਂ ਸੈਸ਼ਨ ਦੇ ਲਈ ਇਕੱਠੇ ਹੋਏ ਵਿਸ਼ਵ ਆਗੂਆਂ ਦੇ ਸਾਹਮਣੇ ਸੰਯੁਕਤ ਰਾਸ਼ਟਰ ਦੇ ਮੰਚ 'ਤੇ ਆਪਣੇ ਦਾਅਵੇ ਨੂੰ ਦੁਹਰਾਇਆ | 'ਇਸ ਤਰ੍ਹਾਂ, ਮੈਂ ਸਿਰਫ 7 ਮਹੀਨਿਆਂ 'ਚ 7 ਨਾ ਖਤਮ ਹੋਣ ਵਾਲੀਆਂ ਜੰਗਾਂ ਨੂੰ ਖਤਮ ਕਰ ਦਿੱਤਾ ਹੈ |' ਉਨ੍ਹਾਂ ਨੇ ਕਿਹਾ ਕਿ ਉਹ ਨਾ ਖਤਮ ਹੋਣ ਵਾਲੀਆਂ ਸਨ, ਕੁਝ ਤਾਂ 31 ਸਾਲਾਂ ਤੋਂ ਚੱਲ ਰਹੀਆਂ ਸਨ | ਉਨ੍ਹਾਂ 'ਚ ਇਕ ਤਾਂ 36 ਸਾਲ ਪੁਰਾਣੀ ਸੀ ਤੇ ਇਕ 28 ਸਾਲ ਪੁਰਾਣੀ ਸੀ |' ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੇ ਰੂਪ 'ਚ ਆਪਣੇ ਦੂਸਰੇ ਕਾਰਜਕਾਲ 'ਚ ਸੰਯੁਕਤ ਰਾਸ਼ਟਰ ਮਹਾਂਸੰਘ ਦੇ ਮੰਚ ਤੋਂ ਵਿਸ਼ਵ ਆਗੂਆਂ ਨੂੰ ਆਪਣੇ ਪਹਿਲੇ ਸੰਬੋਧਨ 'ਚ ਕਿਹਾ | ਟਰੰਪ ਨੇ ਅੱਗੇ ਕਿਹਾ 'ਮੈਂ 7 ਜੰਗਾਂ ਖਤਮ ਕੀਤੀਆਂ ਹਨ, ਅਤੇ ਸਾਰੇ ਮਾਮਲਿਆਂ 'ਚ ਉਹ ਭਿਆਨਕ ਨਿਰੰਤਰ ਜੰਗਾਂ ਸਨ, ਜਿਨ੍ਹਾਂ 'ਚ ਹਜ਼ਾਰਾਂ ਲੋਕ ਮਾਰੇ ਗਏ ਸਨ | ਇਨ੍ਹਾਂ ਵਿਚ ਕੰਬੋਡੀਆ ਅਤੇ ਥਾਈਲੈਂਡ, ਕੋਸੋਵੇ ਅਤੇ ਸਰਬੀਆ, ਕਾਂਗੋ ਅਤੇ ਰਵਾਂਡਾ, ਪਾਕਿਸਤਾਨ ਅਤੇ ਭਾਰਤ, ਇਸਰਾਈਲ ਅਤੇ ਈਰਾਨ, ਮਿਸਰ ਅਤੇ ਇਥੋਪੀਆ ਅਤੇ ਅਰਮਾਨੀਆ ਅਤੇ ਅਜ਼ਰਬੇਜਾਨ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਾਹਰੁਖ ਖ਼ਾਨ ਤੇ ਰਾਣੀ ਮੁਖਰਜੀ ਨੂੰ ਮਿਲਿਆ ਪਹਿਲਾ 'ਰਾਸ਼ਟਰੀ ਫ਼ਿਲਮ ਪੁਰਸਕਾਰ' <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟਰੇਸ਼ਨ ਦੀ ਰਸਮੀ ਸ਼ੁਰੂਆਤ <br/>
Ad Position 24